ਭਾਰਤ ਬੰਦ ! ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਘੇਰੀ ਕੇਂਦਰ ਸਰਕਾਰ, PM ਮੋਦੀ ਤੋਂ ਕੀਤੇ ਤਿੱਖੇ ਸਵਾਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚਾਰ ਕਿਰਤ ਕੋਡ (four labor codes) ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਦੋਸ਼ ਲਗਾਇਆ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਭਵਿੱਖ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸੁਣਨਗੇ ਜਾਂ ਉਨ੍ਹਾਂ ‘ਤੇ ਕਿਸੇ ‘ਗ੍ਰਿਪ’ ਦੀ ਪਕੜ ਬਹੁਤ ਮਜ਼ਬੂਤ ਹੈ? ਰਾਹੁਲ ਗਾਂਧੀ ਨੇ ‘ਐਕਸ’ ‘ਤੇ ਪੋਸਟ ਕੀਤਾ,”ਅੱਜ ਦੇਸ਼ ਭਰ ‘ਚ ਲੱਖ ਮਜ਼ਦੂਰ ਅਤੇ ਕਿਸਾਨ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ‘ਤੇ ਹਨ। ਮਜ਼ਦੂਰਾਂ ਨੂੰ ਡਰ ਹੈ ਕਿ ਚਾਰ ਕਿਰਤ ਕੋਡ ਉਨ੍ਹਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਦੇਣਗੇ।”
ਉਨ੍ਹਾਂ ਅਨੁਸਾਰ, ਕਿਸਾਨਾਂ ਨੰ ਸ਼ੱਕ ਹੈ ਕਿ (ਅਮਰੀਕਾ ਨਾਲ ਕੀਤਾ ਗਿਆ) ਵਪਾਰ ਸਮਝੌਤਾ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸੱਟ ਮਾਰੇਗਾ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ,”ਮਨਰੇਗਾ ਨੂੰ ਕਮਜ਼ੋਰ ਜਾਂ ਖ਼ਤਮ ਕਰਨ ਨਾਲ ਪਿੰਡਾਂ ਦਾ ਆਖ਼ਰੀ ਸਹਾਰਾ ਵੀ ਖੋਹ ਸਕਦਾ ਹੈ। ਜਦੋਂ ਉਨ੍ਹਾਂ ਦੇ (ਮਜ਼ਦੂਰਾਂ ਅਤੇ ਕਿਸਾਨਾਂ ਦੇ) ਭਵਿੱਖ ਨਾਲ ਜੁੜੇ ਫ਼ੈਸਲੇ ਲਏ ਗਏ, ਉਦੋਂ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ ਕਰ ਦਿੱਤਾ ਗਿਆ।” ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਮੋਦੀ ਜੀ ਹੁਣ ਸੁਣਨਗੇ ਜਾਂ ਉਨ੍ਹਾਂ ‘ਤੇ ਕਿਸੇ ‘ਗ੍ਰਿਪ’ ਦੀ ਪਕੜ ਬਹੁਤ ਮਜ਼ਬੂਤ ਹੈ? ਰਾਹੁਲ ਗਾਂਧੀ ਨੇ ਕਿਹਾ,”ਮੈਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁੱਦਿਆਂ ਅਤੇ ਉਨ੍ਹਾਂ ਦੇ ਸੰਘਰਸ਼ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।”