ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਸ਼ਹਿਰ ਡੌਸਨ ਕ੍ਰੀਕ ਵਿੱਚ ਨਵੇਂ ਸਾਲ ਦੀ ਈਵ ‘ਤੇ ਹੋਏ ਕਤਲ ਮਾਮਲੇ ਵਿੱਚ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਪਹਿਲੀ ਡਿਗਰੀ ਕਤਲ ਦੇ ਦੋਸ਼ ਤੈਅ ਕਰ ਦਿੱਤੇ ਹਨ। ਪੁਲਸ ਅਨੁਸਾਰ ਮ੍ਰਿਤਕ ਰਾਬਰਟ ਗਿਰਬਾਵ (37) ਦੀ ਲਾਸ਼ 2023 ਵਿੱਚ ਨਵੇਂ ਸਾਲ ਦੀ ਈਵ ਨੂੰ ਮਿਲੀ ਸੀ।
ਡੌਸਨ ਕ੍ਰੀਕ ਪੁਲਸ ਅਨੁਸਾਰ ਲੰਬੀ ਜਾਂਚ ਤੋਂ ਬਾਅਦ ਮਾਮਲੇ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਪਹਿਲਾਂ ਤੋਂ ਯੋਜਨਾ ਬੱਧ ਹੱਤਿਆ ਨਾਲ ਸਬੰਧਿਤ ਰੱਖਦਾ ਹੈ, ਜਿਸ ਕਰਕੇ ਇਹ ਦੋਸ਼ ਲਗਾਏ ਗਏ ਹਨ। ਪੁਲਸ ਵੱਲੋਂ ਅੱਗੇ ਦੱਸਿਆ ਗਿਆ ਕਿ ਜਾਂਚ ਅਜੇ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਤੱਥ ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਲਿਆਂਦੇ ਜਾਣਗੇ।















