ਬੱਚਿਆਂ ਦੇ ਪੇਟ ‘ਚ ਕੀੜਿਆਂ ਦੇ ਕਾਰਣ, ਪਛਾਣ ਅਤੇ ਇਲਾਜ

thudi-sahat-300x150-1-300x150ਬੱਚਿਆਂ ‘ਚ ਪੇਟ ਦੇ ਕੀੜਿਆਂ ਦੀ ਸਮੱਸਿਆ ਆਮ ਸਮੱਸਿਆ ਹੈ। ਇਸ ਕਾਰਣ ਬੱਚਿਆਂ ਨੂੰ ਭੁੱਖ ਵੀ ਬਹੁਤ ਲਗਦੀ ਹੈ ਅਤੇ ਸਿਹਤ ਵੀ ਨਹੀਂ ਬਣਦੀ। ਇਸ ਲਈ ਇਸ ਦਾ ਇਲਾਜ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ।
ਕਾਰਣ
– ਸਫ਼ਾਈ ਦਾ ਧਿਆਨ ਨਾ ਰੱਖਣ ਕਾਰਣ।
– ਬੱਚੇ ਵਲੋਂ ਮੂੰਹ ‘ਚ ਉਂਗਲ ਜਾਂ ਹੱਥ ਪਾਉਣ ਕਾਰਣ।
– ਜ਼ਿਆਦਾ ਮਿੱਠਾ ਖਾਣ ਦੇ ਕਾਰਣ।
ਪਛਾਣ ਕਰਨ ਦੇ ਕੁਝ ਤਰੀਕੇ
– ਪਖਾਣੇ ‘ਚ ਕੀੜੇ ਆਉਣਾ।
– ਪਖਾਣੇ ਵਾਲੀ ਜਗ੍ਹਾ ‘ਤੇ ਕੀੜੇ ਹੋਣਾ।
– ਕੀੜੇ ਕਈ ਤਰ੍ਹਾਂ ਦੇ ਹੋ ਸਕਦੇ ਹਨ।
– ਜੇਕਰ ਬੱਚਾ ਰਾਤ ਨੂੰ ਸੌਣ ਸਮੇਂ ਦੰਦ ਕੜੀਚੇ ਤਾਂ ਇਹ ਪੇਟ ‘ਚ ਕੀੜੇ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ।
– ਬੱਚੇ ਦੀ ਭੁੱਖ ਅੱਗੇ ਨਾਲੋਂ ਵੱਧ ਗਈ ਹੋਵੇ।
– ਬੱਚਾ ਖਾਏ ਤਾਂ ਜ਼ਿਆਦਾ ਪਰ ਉਸ ਹਿਸਾਬ ਨਾਲ ਸਿਹਤ ਨਾ ਬਣੇ।
– ਬੱਚਾ ਮਿੱਠਾ ਜ਼ਿਆਦਾ ਖਾਂਦਾ ਹੋਵੇ।
– ਵਾਰ-ਵਾਰ ਭੁੱਖ ਲਗਣਾ।
ਪੇਟ ਦੇ ਕੀੜੇ ਮਾਰਨ ਦੇ ਘਰੇਲੂ ਤਰੀਕੇ
1. ਪਿਆਜ਼ ਦਾ ਰਸ
ਪਿਆਜ਼ ਦੇ ਟੁਕੜੇ ਪੀਸੇ ਕੇ ਉਸਦਾ ਰਸ ਨਿਕਾਲ ਲਓ। ਇਸ ਦਾ ਇੱਕ ਚਮਚ ਰਸ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
2. ਗੁਲਕੰਦ ਅਤੇ ਨਿੰਬੂ
ਗੁਲਕੰਦ ਬਣਾ ਕੇ ਇਸ ‘ਚ ਨਿੰਬੂ ਦਾ ਰਸ ਨਿਚੋੜ ਕੇ ਬੱਚੇ ਨੂੰ ਖਵਾਓ।
3. ਤੁਲਸੀ ਦੇ ਪੱਤੇ
ਰੋਜ਼ ਤੁਲਸੀ ਦੇ ਪੱਤਿਆਂ ਦਾ ਪੇਸਟ ਬਣਾ ਕੇ, ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਬੱਚੇ ਨੂੰ ਚਟਾਓ।
4. ਅਨਾਰ
ਅਨਾਰ ਦੇ ਛਿਲਕੇ ਸੁਕਾ ਕੇ ਬਰੀਕ ਪੀਸ ਲਓ। ਇਸ ਸ਼ੱਕਰ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
5. ਉਬਲਿਆ ਪਾਣੀ
ਕੋਸੇ ਪਾਣੀ ‘ਚ ਥੋੜ੍ਹਾ ਨਮਕ ਮਿਲਾ ਕੇ ਹਰ ਰੋਜ਼ ਖਾਲੀ ਪੇਟ ਪੀਣ ਨਾਲ ਅਰਾਮ ਮਿਲਦਾ ਹੈ ਅਤੇ ਇਸ ਨਾਲ ਪੇਟ ਸਾਫ਼ ਹੁੰਦਾ ਹੈ।
6. ਗਾਜਰ
ਗਾਜਰ ਦਾ ਰਸ ਜਾਂ ਗਾਜਰ ਨੂੰ ਪੀਸ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਪੇਟ ਦੇ ਕੀੜਿਆਂ ਤੋਂ ਬਚਿਆ ਜਾ ਸਕਦਾ ਹੈ।
7.ਟਮਾਟਰ
ਟਮਾਟਰ ਕੱਟ ਕੇ ਕਾਲੀ ਮਿਰਚ ਅਤੇ ਨਮਕ ਲਗਾ ਕੇ ਖਾਲੀ ਪੇਟ ਕੁਝ ਦਿਨ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
8. ਲੌਂਗ
ਇੱਕ ਕੱਪ ਗਰਮ ਪਾਣੀ ‘ਚ ਲੌਂਗ ਦਾ ਪਾਊਡਰ ਪਾ ਕੇ ਇਸਨੂੰ ਢੱਕ ਕੇ ਰੱਖ ਦਿਓ। ਇਸ ਨੂੰ ਹਫ਼ਤੇ ‘ਚ ਦੋ ਤਿੰਨ ਵਾਰ ਪੀਣ ਨਾਲ ਅਰਾਮ ਮਿਲਦਾ ਹੈ।