ਅਨੁਸ਼ਕਾ-ਵਿਰਾਟ ‘ਚ ਫ਼ਿਰ ਹੋਈ ਅਣਬਣ

flimy-duniya1ਬੌਲੀਵੁੱਡ ਐਕਟਰੈਸ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ‘ਚ ਅਣਬਣ ਦੀ ਚਰਚਾ ਇੱਕ ਵਾਰ ਫ਼ਿਰ ਸੁਰਖ਼ੀਆਂ ‘ਚ ਹੈ। ਇਹ ਅਣਬਣ ਵਿਰਾਟ ਦੇ ਓਵਰ ਪਜ਼ੈਸਿਵ ਹੋਣ ਦੀ ਵਜ੍ਹਾ ਕਰਕੇ ਹੈ। ਜਦ ਵੀ ਅਨੁਸ਼ਕਾ ਬਾਹਰ ਸ਼ੂਟਿੰਗ ਦੇ ਲਈ ਜਾਂਦੀ ਹੈ ਤਾਂ ਵਿਰਾਟ ਕਾਫ਼ੀ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਦੌਰਾਨ ਉਹ ਵਾਰ-ਵਾਰ ਅਨੁਸ਼ਕਾ ਨੂੰ ਫ਼ੋਨ ਕਰਦੇ ਰਹਿੰਦੇ ਹਨ। ਵਿਰਾਟ ਦੇ ਇਸ ਵਰਤਾਓ ਦੀ ਵਜ੍ਹਾ ਨਾਲ ਇੱਕ ਵਾਰ ਫ਼ਿਰ ਉਨ੍ਹਾਂ ਦੇ ਰਿਸ਼ਤੇ ‘ਚ ਖਟਾਸ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਅਨੁਸ਼ਕਾ-ਵਿਰਾਟ ‘ਚ ਸ਼ਾਦੀ ਕਰਨ ਨੂੰ ਲੈ ਕੇ ਇੱਕ ਦੂਜੇ ਨਾਲੋਂ ਤੋੜ ਵਿਛੋੜਾ ਹੋਣ ਤਕ ਦੀਆਂ ਖ਼ਬਰਾਂ ਆਈਆਂ ਸਨ। ਕਿਹਾ ਜਾ ਰਿਹਾ ਸੀ ਕਿ ਵਿਰਾਟ ਅਨੁਸ਼ਕਾ ਨਾਲ ਛੇਤੀ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਅਨੁਸ਼ਕਾ ਆਪਣੇ ਐਕਟਿੰਗ ਕਰੀਅਰ ਦੇ ਜਿਸ ਮੁਕਾਮ ‘ਤੇ ਹੁਣ ਹੈ, ਉਥੇ ਉਹ ਵਿਆਹ ਵਰਗਾ ਵੱਡਾ ਫ਼ੈਸਲਾ ਨਹੀਂ ਕਰਨਾ ਚਾਹੁੰਦੀ ਹੈ। ਹਾਲਾਂਕਿ ਅਨੁਸ਼ਕਾ-ਵਿਰਾਟ ‘ਚ ਹੋਣ ਵਾਲੀ ਅਣਬਣ ਹਰ ਵਾਰ ਬਹੁਤ ਅੱਗੇ ਨਹੀਂ ਵਧਦੀ ਅਤੇ ਉਸ ਨੂੰ ਸੁਲਝਾ ਹੀ ਲਿਆ ਜਾਂਦਾ ਹੈ। ਪਰ ਵਿਰਾਟ, ਇੰਨਾ ਓਵਰ ਪਜ਼ੈਸਿਵ ਹੋਣਾ ਠੀਕ ਨਹੀਂ ਹੈ। ਰਿਸ਼ਤਿਆਂ ‘ਚ ਵਿਸ਼ਵਾਸ ਨਾ ਹੋਵੇ ਤਾਂ ਰਿਸ਼ਤਾ ਜ਼ਿਆਦਾ ਦੇਰ ਤਕ ਟਿਕਦਾ ਨਹੀਂ ਹੈ।