ਐਸ਼ਵਰਿਆ ਨਾਲ ਕਾਇਮ ਹੈ ਦੋਸਤੀ: ਰਣਬੀਰ

flimy-duniya1ਐਸ਼ਵਰਿਆ ਰਾਏ ਨਾਲ ਮੇਰੀ ਪਹਿਲੀ ਮੁਲਾਕਾਤ ਉਦੋਂ ਹੋਈ ਜਦ ਮੇਰੇ ਪਾਪਾ ਫ਼ਿਲਮ ‘ਆ ਅਬ ਲੌਟ ਚਲੇਂ’ ਬਣਾ ਰਹੇ ਸਨ ਅਤੇ ਮੈਂ ਇਸ ‘ਚ ਬਤੌਰ ਅਸਿਸਟੈਂਟ ਵਰਕ ਕੀਤਾ ਸੀ। ਇਸ ਫ਼ਿਲਮ ‘ਚ ਮੁੱਖ ਐਕਟ੍ਰੈਸ ਐਸ਼ਵਰਿਆ ਹੀ ਸੀ। ਉਨ੍ਹਾਂ ਦੀ ਸਭ ਤੋਂ ਵੱਡੀ ਕਵਾਲਿਟੀ ਇਹ ਹੈ ਕਿ ਮਿਸ ਵਰਲਡ ਵਰਗੀ ਵੱਡੀ ਪ੍ਰਾਪਤੀ ਕਰਨ ਦੇ ਬਾਵਜੂਦ ਉਨ੍ਹਾਂ ‘ਚ ਰਤਾ ਵੀ ਈਗੋ ਨਹੀਂ ਆਈ। ਉਹ ਬਹੁਤ ਡਾਊਨ ਟੂ ਅਰਥ ਹਨ। ਉਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਹ ਨਾਰਮਲ ਐਕਟ੍ਰੈਸ ਵਾਂਗ ਵਰਤਾਓ ਕਰਦੇ ਸੀ। ਹਾਲਾਂਕਿ ਉਸ ਸਮੇਂ ਮੈਂ ਸਿਰਫ਼ 15 ਸਾਲ ਦਾ ਸੀ ਪਰ ਸ਼ੂਟਿੰਗ ਵਿੱਚ ਜਦ ਵੀ ਮੌਕਾ ਮਿਲਦਾ, ਅਸੀਂ ਦੋਵੇਂ ਕਾਫ਼ੀ ਗੱਲਬਾਤ ਕਰਿਆ ਕਰਦੇ ਸਾਂ। ਮੇਰੇ ਅਤੇ ਐਸ਼ਵਰਿਆ ਦਰਮਿਆਨ ਕਾਫ਼ੀ ਉਮਰ ਗੈਪ ਸੀ, ਫ਼ਿਰ ਵੀ ਉਹ ਮੈਨੂੰ ਆਪਣੇ ਫ਼ਰੈਂਡ ਵਾਂਗ ਟ੍ਰੀਟ ਕਰਦੀ ਸੀ। ਕੁਝ ਸਮੇਂ ਪਿਛੋਂ ਮੈਂ ਉਨ੍ਹਾਂ ਨਾਲ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨ ਲੱਗਾ। ਇਸ ਦੌਰਾਨ ਸਾਡੇ ਵਿੱਚਾਲੇ ਕਾਫ਼ੀ ਚੰਗੀ ਅੰਡਰਸਟੈਂਡਿੰਗ ਹੋ ਗਈ। ਹੌਲੀ- ਹੌਲੀ ਸਾਡੀ ਫ਼ਰੈਂਡਸ਼ਿਪ ਹੋ ਗਈ, ਜੋ ਅੱਜ ਤਕ ਕਾਇਮ ਹੈ। ਇੰਨੇ ਸਾਲਾਂ ਪਿਛੋਂ ਜਦ ‘ਏ ਦਿਲ ਹੈ ਮੁਸ਼ਕਿਲ’ ‘ਚ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਉਦੋਂ ਵੀ ਮੈਂ ਉਨ੍ਹਾਂ ‘ਚ ਕੋਈ ਤਬਦੀਲੀ ਨਹੀਂ ਦੇਖੀ। ਫ਼ਿਲਮ ‘ਚ ਸਾਡੀ ਕੈਮਿਸਟ੍ਰੀ ਵੀ ਬਹੁਤ ਬਿਹਤਰੀਨ ਹੈ। ਇਸ ਦੀ ਵਜ੍ਹਾ ਸਾਡੀ ਸਾਲਾਂ ਪੁਰਾਣੀ ਫ਼ਰੈਂਡਸ਼ਿਪ ਅਤੇ ਅੰਡਰਸਟੈਂਡਿੰਗ ਹੀ ਹੈ। ਐਸ਼ਵਰਿਆ ਮੇਰੇ ਲਈ ਅੱਜ ਵੀ ਉਹੀ ਲੜਕੀ ਹੈ, ਜੋ ਮੇਰੇ ਪਾਪਾ ਦੇ ਫ਼ਿਲਮ ਸੈੱਟ ‘ਤੇ ਮੇਰੇ ਨਾਲ ਗੱਲਬਾਤ ਕਰਿਆ ਕਰਦੀ ਸੀ।