ਲੁਧਿਆਣਾ : ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਵੱਲੋਂ ਇਕ 16 ਸਾਲਾ ਲੜਕੀ ਨੂੰ ਅਗਵਾ ਕਰਨ ਵਾਲੇ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ ਗਿਆ ਤੇ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 16 ਸਾਲਾ ਬੱਚੀ ਹਰਬੰਸਪੁਰਾ ਇਲਾਕੇ ਤੋਂ ਟਿਊਸ਼ਨ ਪੜ੍ਹਣ ਲਈ ਗਈ ਸੀ। ਸੁਨੀਲ ਨਾਂ ਦੇ ਲੜਕਾ ਜਿਸ ਦੀ ਉਮਰ 20 ਸਾਲ ਦੇ ਕਰੀਬ ਹੈ, ਵੱਲੋਂ ਉਸ ‘ਤੇ ਬੁਰੀ ਨਿਗ੍ਹਾ ਰੱਖੀ ਜਾ ਰਹੀ ਸੀ। 27 ਜਨਵਰੀ ਨੂੰ ਸੁਨੀਲ ਕੁੜੀ ਨੂੰ ਵਰਗਲਾ ਕੇ ਅਗਵਾ ਕਰ ਕੇ ਲੈ ਗਿਆ। ਪੁਲਸ ਨੇ 24 ਘੰਟਿਆਂ ਵਿਚ ਦੋਹਾਂ ਨੂੰ ਲੱਭ ਲਿਆ।
ਕੁੜੀ ਦਾ ਮੈਡੀਕਲ ਕਰਵਾਇਆ ਜਾਵੇਗਾ, ਜੇ ਕੁੜੀ ਨਾਲ ਕੋਈ ਸਰੀਰਕ ਸਬੰਧ ਜਾਂ ਅਸ਼ਲੀਲ ਹਰਕਤ ਦੀ ਗੱਲ ਸਾਹਮਣੇ ਆਈ ਤਾਂ ਮੁਲਜ਼ਮ ਦੇ ਖ਼ਿਲਾਫ਼ ਧਾਰਾ ਵਿਚ ਵਾਧਾ ਕੀਤਾ ਜਾਵੇਗਾ। ਜਾਂਚ ਅਧਿਕਾਰੀ ਸਬ ਇੰਸਪੈਕਟਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕੀ ਨਾਲ ਜਬਰ-ਜ਼ਿਨਾਹ ਦੀ ਗੱਲ ਸਾਹਮਣੇ ਆਵੇਗੀ ਤਾਂ ਮੁਲਜ਼ਮ ਖ਼ਿਲਾਫ਼ ਦਰਜ ਮਾਮਲੇ ਵਿਚ ਧਾਰਾ ਦਾ ਵਾਧਾ ਕਰ ਦਿੱਤਾ ਜਾਵੇਗਾ।















