ਕੇਜਰੀਵਾਲ ਦੇ ‘ਯਮੁਨਾ ‘ਚ ਜ਼ਹਿਰ ਮਿਲਾਉਣ’ ਦੇ ਦੋਸ਼ ‘ਤੇ ਘਮਸਾਨ, ਚੋਣ ਕਮਿਸ਼ਨ ਨੇ ਦਾਅਵੇ ਦਾ ਮੰਗਿਆ ਸਬੂਤ

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਉਹ ਯਮੁਨਾ ਦੇ ਪਾਣੀ ‘ਚ ਜ਼ਹਿਰ ਵਾਲੇ ਦਾਅਵੇ ਦਾ ਸਬੂਤ ਦੇਣ। ਭਾਜਪਾ ਵੱਲੋਂ ਇਸ ਮਾਮਲੇ ’ਚ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਕੇਜਰੀਵਾਲ ਦੇ ਨਾਂ ਪੱਤਰ ਲਿਖ ਕੇ ਕਿਹਾ ਕਿ ਅੱਜ ਸ਼ਾਮ 8 ਵਜੇ ਤੱਕ ਜਵਾਬ ਦਿੱਤਾ ਜਾਵੇ।
ਚੋਣ ਕਮਿਸ਼ਨ ਨੇ ਕਿਹਾ ਕਿ ਕੇਜਰੀਵਾਲ ਨੇ ਭਾਜਪਾ ਦੀ ਹਰਿਆਣਾ ਸਰਕਾਰ ’ਤੇ ਬਹੁਤ ਗੰਭੀਰ ਦੋਸ਼ ਲਾਇਆ ਹੈ, ਜਿਸ ਨਾਲ ਸੂਬਿਆਂ ਵਿਚਾਲੇ ਨਫਰਤ ਪੈਦਾ ਹੋ ਸਕਦੀ ਹੈ। ਅਜਿਹੇ ਕਿਸੇ ਦੋਸ਼ ਦੇ ਸਿੱਧ ਹੋਣ ’ਤੇ 3 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਉੱਥੇ ਹੀ, ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਵੀ ਯਮੁਨਾ ਦੇ ਪਾਣੀ ’ਚ ਅਮੋਨੀਆ ਦੀ ਮਾਤਰਾ ਨੂੰ ਲੈ ਕੇ ਰਿਪੋਰਟ ਮੰਗੀ ਹੈ।