ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 895 ਅਰਬ ਡਾਲਰ ਦੇ ਰੱਖਿਆ ਬਜਟ ‘ਤੇ ਦਸਤਖਤ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਦਫਤਰ ‘ਵ੍ਹਾਈਟ ਹਾਊਸ’ ਦੇ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਦੀ 895 ਬਿਲੀਅਨ ਡਾਲਰ ਦੇ ਰੱਖਿਆ ਬਜਟ ‘ਤੇ ਸਹਿਮਤੀ ਤੋਂ ਬਾਅਦ ਬਾਈਡੇਨ ਨੇ ਇਸ ‘ਤੇ ਦਸਤਖਤ ਕੀਤੇ ਹਨ।
ਇਹ ਅਗਲੇ ਸਾਲ 2025 ਤੋਂ ਲਾਗੂ ਹੋਵੇਗਾ। 18 ਦਸੰਬਰ ਨੂੰ ਦੱਸਿਆ ਗਿਆ ਕਿ ਡਰਾਫਟ ਬਜਟ ਵਿੱਚ ਇੰਡੋ-ਪੈਸੀਫਿਕ ਖੇਤਰ ਵਿੱਚ ਅਮਰੀਕਾ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ, ਫੌਜੀ ਤਨਖਾਹ ਵਧਾਉਣ, ਸੱਤ ਨਵੇਂ ਜਹਾਜ਼ਾਂ ਦਾ ਨਿਰਮਾਣ ਅਤੇ ਦੇਸ਼ ਦੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਦੇ ਉਪਾਅ ਸ਼ਾਮਲ ਹਨ।















