ਨਵੀਂ ਦਿੱਲੀ- ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀਰਵਾਰ ਨੂੰ ਰਾਜ ਸਭਾ ‘ਚ ਕਾਂਗਰਸ ਮੈਂਬਰ ਜੈਰਾਮ ਰਮੇਸ਼ ‘ਤੇ ਤੰਜ਼ ਕੱਸਿਆ ਅਤੇ ਕਿਹਾ ਕਿ ‘ਇੱਧਰ ਆ ਕੇ ਬੈਠ ਜਾਓ।’ ਸ਼੍ਰੀ ਧਨਖੜ ਨੇ ਸਵੇਰੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਿਯਮ 267 ਦੇ ਅਧੀਨ ਚਾਰ ਨੋਟਿਸ ਮਿਲੇ।
ਸਪੀਕਰ ਇਸ ਸੰਬੰਧ ‘ਚ ਆਪਣਾ ਬਿਆਨ ਦੇ ਹੀ ਰਹੇ ਸਨ ਕਿ ਸ਼੍ਰੀ ਜੈਰਾਮ ਰਮੇਸ਼ ਨੇ ਟਿੱਪਣੀ ਕੀਤੀ, ‘ਮੁੱਦੇ ‘ਤੇ ਆਓ।’ ਇਸ ‘ਤੇ ਸ਼੍ਰੀ ਧਨਖੜ ਨੇ ਆਪਣੇ ਆਸਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ,”ਇੱਧਰ ਆ ਜਾਓ। ਇੱਧਰ ਆ ਕੇ ਬੈਠ ਜਾਓ।” ਇਸ ਤੋਂ ਪਹਿਲਾਂ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਕਿਰਿਆ ਪੂਰੀ ਕਰਨ ਦਿੱਤੀ ਜਾਵੇ।















