7.3 ਤੀਬਰਤਾ ਦੇ ਭੂਚਾਲ ਨਾਲ ਸਵੇਰੇ-ਸਵੇਰੇ ਕੰਬੀ ਧਰਤੀ, ਵੱਡੀ ਤਬਾਹੀ ਦਾ ਖਦਸ਼ਾ

ਵੈਲਿੰਗਟਨ – ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਵਾਨੂਅਤੂ ਦੇ ਤੱਟ ਨੇੜੇ ਮੰਗਲਵਾਰ ਨੂੰ 7.3 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਹ ਜਾਣਕਾਰੀ ਦਿੱਤੀ ਹੈ। ਭੂਚਾਲ 57 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਸਦਾ ਕੇਂਦਰ ਟਾਪੂ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਪੋਰਟ ਵਿਲਾ ਦੇ ਨੇੜੇ ਸੀ।
ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਭੂਚਾਲ ਕਾਰਨ ਕੋਈ ਨੁਕਸਾਨ ਹੋਇਆ ਹੈ। ਇਸ ਭੂਚਾਲ ਤੋਂ ਬਾਅਦ ਉਸੇ ਥਾਂ ‘ਤੇ 5.5 ਤੀਬਰਤਾ ਦਾ ਦੂਜਾ ਝਟਕਾ ਵੀ ਆਇਆ। USGS ਨੇ ਵਾਨੂਅਤੂ ਦੇ ਕੁਝ ਤੱਟਾਂ ‘ਤੇ ਸੁਨਾਮੀ ਦੀਆਂ ਲਹਿਰਾਂ ਦੀ ਚਿਤਾਵਨੀ ਦਿੱਤੀ ਹੈ। ਵਾਨੂਅਤੂ 80 ਟਾਪੂਆਂ ਦਾ ਇੱਕ ਸਮੂਹ ਹੈ, ਜਿੱਥੇ ਲਗਭਗ 330,000 ਲੋਕ ਰਹਿੰਦੇ ਹਨ।