ਛੱਤੀਸਗੜ੍ਹ : ਮੁਠਭੇੜ ‘ਚ ਤਿੰਨ ‘ਮਹਿਲਾ ਮਾਓਵਾਦੀਆਂ’ ਦੀ ਮੌਤ

4ਛੱਤੀਸਗੜ੍ਹ — ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਪੁਲਸ ਨੇ ਇਕ ਮੁਠਭੇੜ ‘ਚ ਤਿੰਨ ਕਥਿਤ ਮਹਿਲਾ ਮਾਓਵਾਦੀਆਂ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਹੈ। ਇਕ ਦੂਸਰੀ ਘਟਨਾ ‘ਚ ਬਸਤਰ ਦੇ ਹੀ ਨਰਾਇਣਪੁਰ ‘ਚ ਮਾਓਵਾਦੀਆਂ ਨੇ ਵਿਸਫੋਟ ਕੀਤਾ, ਜਿਸ ‘ਚ ਪੁਲਸ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸੁਕਮਾ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ ਆਈ. ਕੇ ਇਲੇਸੇਲਾ ਨੇ ਦੱਸਿਆ,”ਗਾਦੀਰਾਸ ਥਾਣੇ ਦੇ ਬੜੇਸ਼ੈੱਟੀ ਇਲਾਕੇ ‘ਚ ਹਥਿਆਰਬੰਦ ਮਾਓਵਾਦੀਆਂ ਦੀ ਹਾਜ਼ਰੀ ਦੀ ਖਬਰ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਦਾ ਇਕ ਸਾਂਝਾ ਦਲ ਤਲਾਸ਼ੀ ਮੁਹਿੰਮ ‘ਚ ਨਿਕਲਿਆ ਸੀ, ਇੱਥੇ ਹੀ ਮਾਓਵਾਦੀਆਂ ਨੇ ਤਲਾਸ਼ੀ ਦਲ ‘ਤੇ ਹਮਲਾ ਕੀਤਾ।
ਇਲੇਸੇਲਾ ਅਨੁਸਾਰ,”ਇਸ ਤੋਂ ਬਾਅਦ ਜਵਾਬੀ ਫਾਇਰਿੰਗ ਕੀਤੀ ਗਈ। ਫਾਇਰਿੰਗ ਬੰਦ ਹੋਣ ਤੋਂ ਬਾਅਦ ਪੁਲਸ ਨੇ ਮੌਕੇ ਤੋਂ ਤਿੰਨ ਮਹਿਲਾ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।” ਪੁਲਸ ਨੇ ਮਾਰੀਆਂ ਗਈਆਂ ਮਹਿਲਾਵਾਂ ‘ਚੋਂ ਇਕ ਦੀ ਪਛਾਣ ਐੱਲ. ਓ. ਸੀ ਕਮਾਂਡਰ ਅੰਜੂ ਦੇ ਤੌਰ ‘ਤੇ ਕੀਤੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਦੋ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਹਾਲਾਂਕਿ ਇਨ੍ਹਾਂ ਬਰਾਮਦ ਬੰਦੂਕਾਂ ‘ਚੋਂ ਇਕ ਦੇਸੀ ਬੰਦੂਕ ਹੈ ਜੋ ਜਦ ਦੂਸਰੀ ਭਰਮਾਰ ਬੰਦੂਕ ਹੈ। ਜਿਸ ਦਾ ਇਸਤੇਮਾਲ ਜਾਨਵਰਾਂ ਨੂੰ ਮਾਰਨ ਲਈ ਕੀਤਾ ਜਾਂਦਾ ਹੈ।