ਚੀਨ ਦੀ ਕੋਲਾ ਖਦਾਨ ‘ਚ ਹੋਇਆ ਧਮਾਕਾ, 18 ਲੋਕਾਂ ਦੀ ਮੌਤ

2ਬੀਜਿੰਗ  :  ਉੱਤਰ-ਪੱਛਮੀ ਚੀਨ ‘ਚ ਸਥਿਤ ਇਕ ਕੋਲਾ ਖਦਾਨ ‘ਚ ਮੰਗਲਵਾਰ ਨੂੰ ਗੈਸੀਫੀਕੇਸ਼ਨ ਧਮਾਕਾ ਹੋਣ ਨਾਲ ਘੱਟ ਤੋਂ ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਦੁਨੀਆ ਦੀ ਸਭ ਤੋਂ ਵੱਡੀ ਕੋਲਾ ਖਦਾਨ ‘ਚ ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸ਼ਿੰਹੁਆ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਖਦਾਨ ਦੇ ਅੰਦਰ 20 ਮਜ਼ਦੂਰ ਕੰਮ ਕਰ ਰਹੇ ਸਨ। ਬਚਾਅ ਦਲ ਵਲੋਂ ਬਚਾਏ ਗਏ ਇਕ ਜ਼ਖਮੀ ਮਜ਼ਦੂਰ ਨੇ ਦਮ ਤੋੜ ਦਿੱਤਾ ਸੀ ਜਦਕਿ 17 ਮਜ਼ਦੂਰਾਂ ਦੇ ਮ੍ਰਿਤਕ ਸਰੀਰਾਂ ਨੂੰ ਕੱਢਿਆ ਗਿਆ ਸੀ। ਰਿਪੋਰਟ ਦੇ ਮੁਤਾਬਕ, 2 ਮਜ਼ਦੂਰ ਹੁਣ ਵੀ ਲਾਪਤਾ ਹਨ। ਬਚਾਅ ਦਲ ਦੇ 200 ਕਰਮਚਾਰੀ ਬਾਕੀ ਮਜ਼ਦੂਰਾਂ ਨੂੰ ਲੱਭਣ ਦੀ ਕੋਸ਼ਿਸ ਕਰ ਰਹੇ ਹਨ। ਚੀਨ ਦੁਨੀਆ ਦਾ ਸਭ ਤੋਂ ਵੱਡਾ ਕੋਲਾ ਉਤਪਾਦਕ ਦੇਸ਼ ਹੈ ਅਤੇ ਇਥੇ ਖਨਨ ਦੀਆਂ ਘਟਨਾਵਾਂ ਆਮ ਹਨ। ਮਾਰਚ ‘ਚ ਉਤਰੀ ਸ਼ਾਂਕਸ਼ੀ ਖੇਤਰ ‘ਚ ਇਸੇ ਤਰ੍ਹਾਂ ਦੀ ਇਕ ਘਟਨਾ ‘ਚ 19 ਲੋਕਾਂ ਦੀ ਮੌਤ ਹੋ ਗਈ ਸੀ।