ਨਵੀਂ ਦਿੱਲੀ: ਉੜੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਕੂਟਨੀਤੀ ਨਾਲ ਵੱਖ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। 29 ਸਤੰਬਰ ਨੂੰ ਨਰੇਂਦਰ ਮੋਦੀ ਪਾਕਿ ਨੂੰ ਮੋਸਟ ਫੇਵਰਡ ਨੇਸ਼ਨ ਦਾ ਸਟੇਟਸ ਦਿੱਤੇ ਜਾਣ ਦਾ ਰਿਵਿਊ ਕਰਨਗੇ। ਇਸ ਵਿੱਚ ਫਾਰੇਨ ਤੇ ਕਮਰਸ ਡਿਪਾਰਟਮੈਂਟ ਦੇ ਅਫਸਰ ਹਿੱਸਾ ਲੈਣਗੇ। ਇਸ ਤੋਂ ਪਹਿਲੇ ਸੋਮਵਾਰ ਨੂੰ ਸਿੰਧੂ ਸਮਝੌਤੇ ‘ਤੇ ਹੋਈ ਮੀਟਿੰਗ ਵਿੱਚ ਮੋਦੀ ਨੇ ਕਿਹਾ ਸੀ, ‘ਪਾਣੀ ਤੇ ਖੂਨ ਇੱਕਠਾ ਨਹੀਂ ਵਹਿ ਸਕਦਾ।’ ਖਬਰਾਂ ਸੀ ਕੀ ਭਾਰਤ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖੋਹ ਸਕਦਾ ਹੈ।
2015-16 ਵਿੱਚ ਭਾਰਤ ਦਾ ਕੁੱਲ ਵਪਾਰ 641 ਬਿਲੀਅਨ ਡਾਲਰ ਦਾ ਰਿਹਾ ਸੀ। ਇਸ ਵਿੱਚ ਪਾਕਿਸਤਾਨ ਨਾਲ ਮਹਿਜ਼ 2.67 ਬਿਲੀਅਨ ਡਾਲਰ ਦਾ ਬਿਜਨਸ ਹੋਇਆ। ਭਾਰਤ ਨੇ ਪਾਕਿਸਤਾਨ ਨੂੰ 2.17 ਬਿਲੀਅਨ ਡਾਲਰ ਦਾ ਐਕਸਪੋਰਟ ਕੀਤਾ ਜਦਕਿ ਪਾਕਿਸਤਾਨ ਨੇ ਭਾਰਤ ਨੂੰ 50 ਕਰੋੜ ਡਾਲਰ ਦਾ ਇੰਪੋਰਟ ਕੀਤਾ ਸੀ।
ਐਸੋਚੈਮ ਦੇ ਜਨਰਲ ਸਕੱਤਰ ਡੀ.ਐਸ. ਰਾਵਤ ਮੁਤਾਬਕ, ‘ਪਾਕਿਸਤਾਨ ਦੇ ਨਾਲ ਭਾਰਤ ਦਾ ਜਿਸ ਤਰ੍ਹਾਂ ਦਾ ਵਪਾਰ ਹੈ, ਉਸ ਦੇ ਆਧਾਰ ‘ਤੇ ਪਾਕਿ ਨੂੰ ਮੋਸਟ ਫੇਵਰਡ ਨੇਸ਼ਨ ਦਿੱਤਾ ਜਾਵੇ ਜਾਂ ਨਹੀਂ, ਇਸ ਨਾਲ ਉਸ ਦੇ ਨਾਲ ਬਾਈਲੇਟਰਲ ਟਰੇਡ ‘ਤੇ ਅਸਰ ਨਹੀਂ ਪਏਗਾ।’ ਰਾਵਤ ਨੇ ਇਹ ਵੀ ਕਿਹਾ, ‘ਭਾਰਤ ਨੇ ਪਾਕਿ ਨੂੰ ਮੋਸਟ ਫੇਵਰਡ ਨੇਸ਼ਨ ਸਟੇਟਸ ਦਿੱਤਾ ਸੀ, ਪਰ ਉਸ ਨੇ ਕੋਈ ਰਿਸਪੌਂਸ ਨਹੀਂ ਕੀਤਾ।’ ‘ਰਾਜਨੀਤਕ ਸਮੀਕਰਨਾਂ ਕਾਰਨ ਦੋਵੇਂ ਦੇਸ਼ ਇੱਕ-ਦੂਜੇ ਵਿੱਚ ਰੁਚੀ ਨਹੀਂ ਵਿਖਾ ਰਹੇ। ਇੰਡੀਆ ਇੰਕ ਨੇ ਮੋਦੀ ਦੇ ਬਿਜਨਸ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਰੁਚੀ ਵਖਾਈ, ਪਰ ਰਣਨੀਤਕ ਫੈਸਲੇ ਪੂਰੀ ਤਰ੍ਹਾਂ ਤੋਂ ਸਰਕਾਰ ਦੇ ਹੱਥ ਹੁੰਦੇ ਹਨ।’















