ਪਟਨਾ – ਪੂਰਨੀਆ ਦੇ ਸੰਸਦ ਮੈਂਬਰ ਰਾਜੇਸ਼ ਉਰਫ਼ ਪੱਪੂ ਯਾਦਵ ਦੇ ਪਿਤਾ ਚੰਦਰ ਨਾਰਾਇਣ ਪ੍ਰਸਾਦ ਦਾ ਅੱਜ ਯਾਨੀ ਮੰਗਲਵਾਰ ਸਵੇਰੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼), ਪਟਨਾ ‘ਚ ਦਿਹਾਂਤ ਹੋ ਗਿਆ। ਉਹ 80 ਦੇ ਸਨ। ਸ਼੍ਰੀ ਚੰਦਰ ਨਾਰਾਇਣ ਪ੍ਰਸਾਦ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਇਲਾਜ ਦੌਰਾਨ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਧੇਪੁਰਾ ਦੇ ਖੁਰਦਾ ‘ਚ ਕੀਤਾ ਜਾਵੇਗਾ।
ਇਸ ਦੁਖ਼ਦ ਘਟਨਾ ਨਾਲ ਪੂਰਾ ਪਰਿਵਾਰ ਸੋਗ ‘ਚ ਡੁੱਬਿਆ ਹੋਇਆ ਹੈ। ਸ਼੍ਰੀ ਪੱਪੂ ਯਾਦਵ ਨਾਲ ਉਨ੍ਹਾਂ ਦੀ ਮਾਂ ਸ਼੍ਰੀਮਤੀ ਸ਼ਾਂਤੀ ਪ੍ਰਿਯਾ, ਪਤਨੀ ਰਾਜ ਸਭਾ ਸੰਸਦ ਮੈਂਬਰ ਰੰਜੀਤ ਰੰਜਨ, ਪੁੱਤਰ ਸਾਰਥਕ ਰੰਜਨ, ਧੀ ਪ੍ਰਕ੍ਰਿਤੀ ਰੰਜਨ, ਭੈਣ ਡਾ. ਅਨੀਤਾ ਰੰਜਨ ਸਮੇਤ ਹੋਰ ਪਰਿਵਾਰ ਮੈਂਬਰ ਪਟਨਾ ਏਮਜ਼ ‘ਚ ਮੌਜੂਦ ਸਨ।















