ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਅੱਜ ਫਿਰ ਤੋਂ ਸ਼ਰਮਸਾਰ ਹੋ ਗਈ, ਜਦੋਂ ਦਿਨ ਦਿਹਾੜੇ ਇਕ ਵਿਅਕਤੀ ਨੇ 21 ਸਾਲਾ ਇਕ ਲੜਕੀ ਤੇ ਚਾਕੂਆਂ ਨਾਲ ਲਗਪਗ 22 ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ| ਇਹ ਘਟਨਾ ਦਿੱਲੀ ਦੇ ਬੁਰਾਰੀ ਇਲਾਕੇ ਦੀ ਹੈ, ਜਿਥੇ ਸ਼ਰ੍ਹੇਆਮ ਇਕ ਵਿਅਕਤੀ ਨੇ ਰਾਹ ਜਾਂਦੀ 21 ਸਾਲਾ ਲੜਕੀ ਨੂੰ ਰੋਕ ਕੇ ਉਸ ਤੇ ਕਈ ਵਾਰ ਕੀਤੇ| ਇਹ ਘਟਨਾ ਸੀ.ਸੀ ਟੀਵੀ ਕੈਮਰੇ ਵਿਚ ਕੈਦ ਹੋ ਗਈ|
ਹੈਰਾਨੀ ਦੀ ਗੱਲ ਇਹ ਰਹੀ ਕਿ ਰਾਹ ਜਾਂਦੇ ਲੋਕ ਮੂਕ ਦਰਸ਼ਕ ਬਣ ਕੇ ਇਹ ਸਭ ਦੇਖਦੇ ਰਹੇ, ਪਰ ਕਿਸੇ ਨੇ ਅਪਰਾਧੀ ਨੂੰ ਰੋਕਿਆ ਨਹੀਂ| ਜਦੋਂ ਲੜਕੀ ਦੀ ਮੌਤ ਹੋ ਗਈ ਤਾਂ ਲੋਕਾਂ ਦੀ ਦੋਸ਼ੀ ਸੁਰੇਂਦਰ ਸਿੰਘ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ| ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
ਦੂਸਰੇ ਪਾਸੇ ਰਾਜਧਾਨੀ ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ਤੇ ਇਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਲੱਗ ਗਿਆ ਹੈ|















