ਸ੍ਰੀ ਆਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਉਪ ਕਨਵੀਨਰ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਹੈ ਕਿ ਚੌਥਾ ਫਰੰਟ ਆਰ.ਐਸ.ਐਸ ਦੀ ਬੀ ਟੀਮ ਹੈ, ਜਿਸ ਦਾ ਸੂਬੇ ਵਿਚ ਕੋਈ ਆਧਾਰ ਨਹੀਂ ਹੈ| ਉਹਨਾਂ ਇਹ ਗੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ|
ਪਾਰਟੀ ਦੇ ਵੱਖ-ਵੱਖ ਲੀਡਰਾਂ ‘ਤੇ ਲੱਗ ਰਹੇ ਕਈ ਗੰਭੀਰ ਦੋਸ਼ਾਂ ਦਾ ਜਵਾਬ ਦਿੰਦਿਆਂ ਸ. ਜਰਨੈਲ ਸਿੰਘ ਨੇ ਕਿਹਾ ‘ਆਪ’ ਖਿਲਾਫ ਸਾਜਿਸਾਂ ਰਚੀਆਂ ਜਾ ਰਹੀਆਂ ਹਨ ਅਤੇ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ|















