ਮਣੀਪੁਰ ‘ਚ ਪੰਜ ਵਿਧਾਇਕਾਂ ਵਲੋਂ ਦਿੱਤੇ ਅਸਤੀਫੇ ਮਨਜ਼ੂਰ

8ਇੰਫਾਲ :  ਮਣੀਪੁਰ ਵਿਧਾਨਸਭਾ ਪ੍ਰਧਾਨ ਲੋਕੇਸ਼ਵਰ ਨੇ ਅੱਜ ਪੰਜ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਰਕ ਲਏ ਹਨ। ਵਿਧਾਨਸਭਾ ਪ੍ਰਧਾਨ ਨੂੰ ਅਸਤੀਫੇ ਸੌਂਪਣ ਵਾਲੇ ਵਿਧਾਇਕਾਂ ਨੇ ਨਾਗਾ ਪੀਪੁਲਜ਼ ਫਰੰਟ (ਐੱਨ. ਪੀ. ਐੱਫ) ਦੇ ਚਾਰ ਅਤੇ ਕਾਂਗਰਸ ਦਾ ਇਕ ਵਿਧਾਇਕ ਸ਼ਾਮਿਲ ਹੈ। ਕਾਂਗਰਸ ਦੇ ਵਿਧਾਇਕ ਵਾਈ. ਇਰਾਬੇਟ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਚੁੱਕੇ ਹਨ। ਐੱਨ. ਪੀ. ਐੱਫ ਦੇ ਅਸਤੀਫੇ ਦੇਣ ਵਾਲੇ ਵਿਦਾਇਕਾਂ ‘ਚ ਡਾ. ਅਲੈਕਜੇਂਡਰ ਪਾਓ, ਦਿਖੋ, ਐੱਸ. ਟੀ ਨੁਨਘੁਲੰਗ ਵਿਕਟਰ ਅਤੇ ਸੈਮੁਲ ਰਿਸੋਮ ਸ਼ਾਮਿਲ ਹਨ।
ਇਨ੍ਹਾਂ ਚਾਰਾਂ ਵਿਧਾਇਕਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਅਗਲੀਆਂ ਚੋਣਾਂ ਪਾਰਟੀ ਦੇ ਬੈਨਰ ਹੇਠ ਹੀ ਲੜਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਤੋਂ। ਮਣੀਪੁਰ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਵੇਖਦੇ ਹੋਏ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੁਝ ਹੋਰ ਵਿਧਾਇਕ ਅਸਤੀਫਾ ਦੇ ਸਕਦੇ ਹਨ। ਪੰਜ ਮੌਜੂਦਾ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਵਿਧਾਨਸਭਾ ਸਕੱਤਰ ਕੇ. ਮੇਘਾਜੀਤ ਨੇ ਪੰਜ ਸੀਟਾਂ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਹੈ।