ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ

ਸ਼੍ਰੀਨਗਰ – ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਪੁਲਸ, ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ 14 ਬਟਾਲੀਅਨ ਦੀ ਸੰਯੁਕਤ ਟੀਮ ਨੇ ਦੋਵੇਂ ਅੱਤਵਾਦੀ ਸਹਿਯੋਗੀਆਂ ਨੂੰ ਮਲਿਕ ਚੈੱਕ ਕ੍ਰਾਸਿੰਗ ‘ਤੇ ਗ੍ਰਿਫ਼ਤਾਰ ਕੀਤਾ।
ਸ਼ੋਪੀਆਂ ਪੁਲਸ ਨੇ ‘ਐਕਸ’ ‘ਤੇ ਆਪਣੇ ਪੋਸਟ ‘ਚ ਕਿਹਾ,”ਮਲਿਕ ਚੈੱਕ ਕ੍ਰਾਸਿੰਗ ‘ਤੇ ਸ਼ੋਪੀਆਂ ਪੁਲਸ ਅਤੇ 14ਬੀਐੱਨ ਸੀਆਰਪੀਐੱਫ ਵਲੋਂ ਸੰਯੁਕਤ ਨਾਕਾ ਚੈਕਿੰਗ ਦੌਰਾਨ, 2 ਅੱਤਵਾਦੀ ਸਹਿਯੋਗੀਆਂ ਨੂੰ ਇਤਰਾਜ਼ਯੋਗ ਸਮੱਗਰੀ ਨਾਲ ਫੜਿਆ ਗਿਆ।” ਹੀਰਪੋਰਾ ਥਾਣੇ ‘ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।