ਅਜੀਵ ਭਵਨ ਵਿੱਚ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਅਹਿਮ ਮੀਟਿੰਗ ‘ਚ ਦਲਬੀਰ ਧਾਲੀਵਾਲ ਦਾ ਸਨਮਾਨ

ਬਲਦੇਵ ਧਾਲੀਵਾਲ
ਮਿਸੀਸਾਗਾ: 28,29 ਅਤੇ 30 ਜੂਨ ਨੂੰ ਹੋਣ ਜਾ ਰਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਅਜੀਤ ਵੀਕਲੀ ਦੇ CEO ਕੰਵਲਜੀਤ ਕੌਰ ਬੈਂਸ, ਕਲਮ ਫ਼ਾਊਂਡੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਬੋਪਾਰਾਏ, ਮੱਲ ਸਿੰਘ ਬਾਸੀ ਅਤੇ ਭੁਪਿੰਦਰ ਬਾਜਵਾ ਦੀ ਪ੍ਰਧਾਨਗੀ ਹੇਠ ਅਜੀਤ ਭਵਨ ‘ਚ ਹੋਈ। ਇਸ ਮੋਕੇ ਹਾਜ਼ਰ ਮੈਬਰਾਂ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਰਹਿੰਦੇ ਕੰਮਾ ਦਾ ਜਾਇਜ਼ਾ ਲਿਆ। ਉਹਨਾਂ ਨੇ ਦੱਸਿਆ ਕਿ ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਵਿਦਵਾਨ ਅਤੇ ਬੁੱਧੀਜੀਵੀਆਂ ਨੂੰ ਸਪੌਂਸਰਸਿਪਸ ਭੇਜੀਆਂ ਜਾ ਚੁੱਕੀਆਂ ਹਨ ਅਤੇ ਬਾਕੀਆਂ ਨੂੰ ਵੀ ਜਲਦ ਹੀ ਭੇਜ ਦਿੱਤੀਆਂ ਜਾਣਗੀਆਂ।
ਕਾਨਫ਼ਰੰਸ ਦੇ ਟਾਇਮਟੇਬਲ ਬਾਰੇ ਬੋਲਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰ ਦੇ ਸੈਸ਼ਨ ‘ਚ ਉੱਘੇ ਵਿਦਵਾਨਾਂ ਦੇ ਭਾਸ਼ਣ ਹੋਣਗੇ ਅਤੇ ਦੁਪਿਹਰ ਤੋਂ ਬਾਅਦ ਦੇ ਸੈਸ਼ਨਾਂ ‘ਚ ਗੀਤਾਂ, ਕਵਿਤਾਵਾਂ ਤੋਂ ਇਲਾਵਾ ਪਰੋਫ਼ੈਸ਼ਨਲ ਗਾਇਕ ਆਪਣੇ ਪ੍ਰੋਗਰਾਮ ਪੇਸ਼ ਕਰਨਗੇ। ਦੁਪਹਿਰ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਣਗੇ।
ਮੀਟਿੰਗ ‘ਚ ਮੁਖ ਮਹਿਮਾਨ ਦੇ ਤੌਰ ‘ਤੇ ਕੰਵਲਜੀਤ ਕੌਰ ਬੈਂਸ ਦੇ ਸਕੂਲ ਦੀ ਕੱਚੀ ਅਤੇ ਪੱਕੀ ਜਮਾਤ ਵੇਲੇ ਦੇ ਹਮਜਮਾਤੀ ਦਲਬੀਰ ਕੌਰ ਧਾਲੀਵਾਲ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਉਹਨਾਂ ਨੇ ਆਪਣੇ ਭਾਸ਼ਣ ‘ਚ ਜਲੰਧਰ ਸ਼ਹਿਰ ਦੇ ਆਪਣੇ ਸਕੂਲ, ਸਰਾਜਗੰਜ ਮੁਹੱਲੇ ਦੀਆਂ ਭੀੜੀਆਂ ਗਲੀਆਂ, ਅਤੇ ਸ਼ਹਿਰ ਦੀਆਂ ਦੂਸਰੀਆਂ ਢੇਰ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕਲਮ ਫ਼ਾਊਂਡੇਸ਼ਨ ਦੇ ਸ੍ਰਪਰਸਤ ਕੰਵਲਜੀਤ ਕੌਰ ਬੈਂਸ ਅਤੇ ਕਮੇਟੀ ਮੈਂਬਰਾਂ ਵਲੋ ਦਲਵਬੀਰ ਕੌਰ ਦਾ ਹਾਰ ਪਾ ਕੇ ਸਨਮਾਨ ਕੀਤਾ ਅਤੇ ਇੱਕ ਧਾਰਮਿਕ ਮੋਮੈਂਟੋ ਵੀ ਭੇਂਟ ਕੀਤਾ। ਇਸ ਤੋਂ ਇਲਾਵਾ, ਮੀਟਿੰਗ ‘ਚ ਬਲਦੇਵ ਧਾਲੀਵਾਲ, ਨੀਟਾ ਬਲਵਿੰਦਰ, ਮਕਸੂਦ ਚੌਧਰੀ, ਨਿਰਵੈਰ ਸਿੰਘ ਅਰੋੜਾ, ਮਨਜੀਤ ਸਿੰਘ ਸੋਢੀ, ਜੁਗਿੰਦਰ ਪੱਡਾ, ਗੁਰਦੇਵ ਸਿੰਘ ਰੱਖੜਾ, ਰੁਪਿੰਦਰਜੀਤ ਅਤੇ ਸੁਮਨ ਮੋਦਗਿਲ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ। ਪ੍ਰਬੰਧਕਾਂ ਨੇ ਦੱਸਿਆ ਕਿ ਕਲਮ ਲੈਂਗੁਏਜ ਡੀਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰੀਕਾ ਦੀ ਅਗਲੀ ਮੀਟਿੰਗ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।