ਰੋਮ : ਇਟਲੀ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਰੱਥ ਯਾਤਰਾ ‘ਸਨਾਤਨ ਧਰਮ ਮੰਦਰ ਕਮੇਟੀ ਆਰਜੀਨੋਵਾ’ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਸਦਕਾ 10 ਸਤੰਬਰ ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਕੱਢੀ ਜਾ ਰਹੀ ਹੈ, ਜੋ ਕਿ ਸ਼ਹਿਰ ਆਰਜੀਨੋਵਾ ‘ਚੋਂ ਹੁੰਦੀ ਹੋਈ ਵਾਪਸ ਸਨਾਤਨ ਧਰਮ ਮੰਦਰ ਆਵੇਗੀ। ਇਸ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ 4 ਵਜੇ ਸਮਾਪਤੀ ਹੋਵੇਗੀ। ਇਹ ਜਾਣਕਾਰੀ ਸਨਾਤਨ ਧਰਮ ਮੰਦਰ ਕਮੇਟੀ ਦੇ ਪ੍ਰਧਾਨ ਜੈਕਰਨ, ਰਾਜੂ, ਤਾਰਾ ਚੰਦ, ਅਸ਼ਵਨੀ ਸ਼ਰਮਾ, ਅਸ਼ੋਕ ਕੁਮਾਰ ਧੁੰਨਾ, ਰੂਪ ਲਾਲ, ਕੁਲਦੀਪ ਕੁਮਾਰ ਟੋਨੀ, ਰਾਮ ਲਾਲ, ਪੰਕਜ ਕੁਮਾਰ, ਨੀਟਾ ਸ਼ਰਮਾ, ਅਵਿਨਾਸ਼ ਚੰਦਰ ਧੀਰ, ਉੱਘੇ ਸਮਾਜ ਸੇਵਕ ਸੁਰਿੰਦਰ ਕੁਮਾਰ ਭਟਨਾਗਰ ਕਲਦੈਰੋ, ਮੰਦਰ ਦੇ ਪੁਜਾਰੀ ਗਣੇਸ਼ ਪਨਵੇਸ਼ਰ ਆਦਿ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਮੰਦਰ ਕਮੇਟੀ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਲਾਕੇ ਦੀਆਂ ਸੰਗਤਾਂ ਵਿਚ ਪੂਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਨੌਜਵਾਨ ਸੇਵਾ ਕਾਰਜ ਬੜੀ ਹੀ ਸ਼ਰਧਾ ਭਾਵਨਾ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਮੰਦਰ ਕਮੇਟੀ ਆਰਜੀਨੋਵਾ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਇਟਲੀ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਰੱਥ ਯਾਤਰਾ ‘ਚ ਵਧ ਤੋਂ ਵਧ ਪਹੁੰਚ ਕੇ ਹਾਜ਼ਰੀਆਂ ਲਗਵਾਉਣ।















