ED ਦਾ ਕੰਮ ਸਿਰਫ਼ ਰਾਜਨੀਤਕ ਭੰਨ-ਤੋੜ ਕਰਨਾ ਹੀ ਰਹਿ ਗਿਆ ਹੈ : ਅਸ਼ੋਕ ਗਹਿਲੋਤ

ਜੈਪੁਰ – ਰਾਜਸਥਾਨ ਦੇ ਸਬਾਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਗਹਿਲੋਤ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਦਰਸਾਉਂਦੀ ਹੈ। ਗਹਿਲੋਤ ਨੇ ‘ਐਕਸ’ ‘ਤੇ ਲਿਖਿਆ,”ਪਹਿਲੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਾਤਰੀ ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਨੂੰ ਦਰਸਾਉਂਦਾ ਹੈ। ਅਜਿਹਾ ਦੇਸ਼ ‘ਚ ਪਹਿਲੀ ਵਾਰ ਦੇਖਿਆ ਜਾ ਸਕਦਾ ਹੈ ਕਿ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।”
ਉਨ੍ਹਾਂ ਲਿਖਿਆ,”ਈ.ਡੀ. ਦਾ ਕੰਮ ਸਿਰਫ਼ ਰਾਜਨੀਤਕ ਭੰਨ-ਤੋੜ ਕਰਨਾ ਹੀ ਰਹਿ ਗਿਆ ਹੈ। ਇਹ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ।” ਗਹਿਲੋਤ ਨੇ ਕਿਹਾ,”ਅਜਿਹਾ ਲੱਗਦਾ ਹੈ ਕਿ ਦਿਨ ਰਾਤ 400 ਪਾਰ ਦਾ ਰੌਲਾ ਪਾ ਰਹੀ ਭਾਜਪਾ ਨੂੰ 200 ਸੀਟਾਂ ਦਾ ਵੀ ਆਤਮਵਿਸ਼ਵਾਸ ਨਹੀਂ ਹੈ, ਇਸ ਲਈ ਇਸ ਤਰ੍ਹਾਂ ਦੇ ਤਾਨਾਸ਼ਾਹੀਪੂਰਨ ਕਦਮ ਰੋਜ਼ ਚੁੱਕੇ ਜਾ ਰਹੇ ਹਨ।