ਸਰੀ: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਐਲਾਨ ਕੀਤਾ ਕਿ ਹੈਰੀ ਬਰੁੱਕ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਟੈੱਸਟ ਸੀਰੀਜ਼ ‘ਚ ਨਹੀਂ ਖੇਡੇਗਾ ਕਿਉਂਕਿ ਮੱਧਕ੍ਰਮ ਦਾ ਇਹ ਬੱਲੇਬਾਜ਼ ਨਿੱਜੀ ਕਾਰਨਾਂ ਕਰ ਕੇ ਤੁਰੰਤ ਘਰ ਪਰਤ ਜਾਵੇਗਾ। ECB ਨੇ ਕਿਹਾ ਕਿ ਉਹ ਜਲਦੀ ਹੈਦਰਾਬਾਦ ‘ਚ ਸ਼ੁਰੂ ਹੋਣ ਵਾਲੀ ਲੜੀ ਲਈ ਬਰੁੱਕ ਦੇ ਬਦਲ ਦਾ ਐਲਾਨ ਕਰੇਗਾ।
ਇਸ ਸੀਰੀਜ਼ ਤੋਂ ਪਹਿਲਾਂ ਬਰੁੱਕ ਅਭਿਆਸ ਕੈਂਪ ਲਈ ਟੀਮ ਦੇ ਨਾਲ ਅਬੂਧਾਬੀ ਪਹੁੰਚਿਆ ਸੀ। ECB ਦੇ ਬਿਆਨ ਅਨੁਸਾਰ, ”ਹੈਰੀ ਬਰੁੱਕ ਨਿੱਜੀ ਕਾਰਨਾਂ ਕਰ ਕੇ ਤੁਰੰਤ ਘਰ ਪਰਤਣ ਲਈ ਤਿਆਰ ਹੈ।” ਉਹ ਸੀਰੀਜ਼ ਲਈ ਭਾਰਤ ਨਹੀਂ ਪਰਤੇਗਾ।” ਇਸ ‘ਚ ਕਿਹਾ ਗਿਆ ਹੈ, ”ਬਰੁੱਕ ਦਾ ਪਰਿਵਾਰ ਬੇਨਤੀ ਕਰਦਾ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।” ECB ਅਤੇ ਪਰਿਵਾਰ ਨੇ ਮੀਡੀਆ ਅਤੇ ਜਨਤਾ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀਆਂ ਇੱਛਾਵਾਂ ਦਾ ਸਨਮਾਨ ਕਰਨ ਅਤੇ ਉਸ ਦੀ ਨਿੱਜਤਾ ‘ਚ ਘੁਸਪੈਠ ਕਰਨ ਤੋਂ ਗ਼ੁਰੇਜ਼ ਕਰਨ।
ਆਉਣ ਵਾਲੇ ਸਮੇਂ ‘ਚ ਇਸ ਦੌਰੇ ਲਈ ਉਸ ਦੀ ਥਾਂ ‘ਤੇ ਕਿਸੇ ਹੋਰ ਖਿਡਾਰੀ ਦਾ ਨਾਂ ਸ਼ਾਮਿਲ ਕੀਤਾ ਜਾਵੇਗਾ। ਬਰੁੱਕ ਨੇ 2022 ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਟੈੱਸਟ ਡੈਬੀਊ ਕੀਤਾ ਸੀ। ਇੰਗਲੈਂਡ ਲਈ ਉਸ ਦਾ ਆਖਰੀ ਮੈਚ ਜੁਲਾਈ 2023 ‘ਚ ਓਵਲ ‘ਚ ਆਸਟ੍ਰੇਲੀਆ ਖ਼ਿਲਾਫ਼ ਸੀ। ਇਸ 24 ਸਾਲਾ ਬੱਲੇਬਾਜ਼ ਯੌਰਕਸ਼ਾਇਰ ਨੇ ਹੁਣ ਤਕ 12 ਟੈੱਸਟ ਮੈਚ ਖੇਡੇ ਹਨ ਅਤੇ ਚਾਰ ਸੈਂਕੜੇ ਅਤੇ ਸੱਤ ਅਰਧ ਸੈਂਕੜਿਆਂ ਦੀ ਮਦਦ ਨਾਲ 1ਮ181 ਦੌੜਾਂ ਬਣਾਈਆਂ ਹਨ।












