ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1519

ਸੱਚ? ਪੂਰਾ ਸੱਚ? ਅਤੇ ਸੱਚ ਤੋਂ ਇਲਾਵਾ ਹੋਰ ਕੁਝ ਵੀ ਨਹੀਂ? ਇਹ ਵਿਚਾਰ ਕਾਫ਼ੀ ਤਸੱਲੀ ਦੇਣ ਵਾਲਾ ਹੈ। ਕਾਸ਼ ਅਸੀਂ ਸਾਰੇ ਆਪਣਾ ਸਾਰਾ ਸਮਾਂ ਸਹੁੰਆਂ ਚੁੱਕ ਕੇ ਕੱਢ ਸਕਦੇ। ਫ਼ਿਰ ਸਾਨੂੰ ਹੋਰ ਕੋਈ ਪਰੇਸ਼ਾਨੀ ਹੀ ਨਾ ਹੁੰਦੀ। ਕੋਈ ਹੋਰ ਧੋਖਾ ਨਹੀਂ। ਕੋਈ ਹੋਰ ਉਲਝਣ ਜਾਂ ਗ਼ਲਤਫ਼ਹਿਮੀ ਨਹੀਂ। ਪਰ ਚੇਤੇ ਰੱਖਿਓ, ਅਜਿਹਾ ਕਰਨ ਦੇ ਬਦਲੇ ‘ਚ ਤੁਸੀਂ ਕਈ ਲੋਕਾਂ ਨੂੰ ਨਾਰਾਜ਼ ਕਰ ਬੈਠਣਾ ਸੀ। ਦੂਸਰਿਆਂ ਦਾ ਦਿਲ ਰੱਖਣ ਲਈ ਕੋਈ ਹੋਰ ਛੋਟਾ ਚਿੱਟਾ ਝੂਠ ਨਹੀਂ। ਕੋਈ ਹੋਰ ਕੂਟਨੀਤਕ ਟਾਲਮਟੋਲ ਜਾਂ ਕਿਸੇ ਦੀਆਂ ਭਾਵਨਾਵਾਂ ਦਾ ਖ਼ਿਆਲ ਨਹੀਂ। ਕਈ ਵਾਰ, ਪਰ, ਥੋੜ੍ਹਾ ਜਿਹਾ ਗੁੰਮਰਾਹ ਕਰਨਾ ਉਚਿਤ ਅਤੇ ਸਵੀਕਾਰਯੋਗ ਹੁੰਦੈ। ਹੁਣ ਆਪਣੇ ਜੀਵਨ ਦੇ ਭਾਵਨਾਤਮਕ ਖੇਤਰ ‘ਚ ਆਪਣੇ ਖ਼ੁਦ ਦੇ ਨਿਰਣਿਆਂ ‘ਤੇ ਭਰੋਸਾ ਕਰੋ।
ਅੱਜਕੱਲ੍ਹ, ਅਸੀਂ ਸਾਰੇ ਮਨੋਵਿਗਿਆਨੀ ਬਣ ਚੁੱਕੇ ਹਾਂ। ਅਸੀਂ ਸਭ ਨੇ ਸਵੈ-ਸਹਾਇਤਾ ਬਾਰੇ ਕਈ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਹਨ। ਸਾਡੇ ਸਾਰਿਆਂ ਦੇ ਇਸ ਬਾਰੇ ਕੱਟੜ ਵਿਚਾਰ ਹਨ ਕਿ ਅਸੀਂ ਜਿਸ ਤਰ੍ਹਾਂ ਦੇ ਹਾਂ, ਉਸ ਤਰ੍ਹਾਂ ਦੇ ਕਿਉਂ ਹਾਂ। ਜੇਕਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ‘ਚ ਆਪਣੇ ਬਚਪਨ ਵੱਲ ਨਹੀਂ ਦੇਖਦੇ ਕਿ ਸਾਡੀ ਸ਼ਖਸੀਅਤ ਕਿਵੇਂ ਘੜੀ ਗਈ ਸੀ ਤਾਂ ਅਸੀਂ ਆਪਣੀ ਲੁਕੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਾਂ ਇਹ ਸਮਝਣ ਦੀ ਕੋਸ਼ਿਸ਼ ਕਿ ਅਸੀਂ ਬਿਹਤਰ ਸੰਚਾਰ ਕਿਵੇਂ ਕਰ ਸਕਦੇ ਹਾਂ। ਹਾਲਾਂਕਿ, ਚੀਜ਼ਾਂ ਨੂੰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਵਿਚਾਰਨ ਅਤੇ ਕਿਸੇ ਵੱਖਰੇ ਹੀ ਸੁਪਨੇ ਨੂੰ ਜੀਣ ‘ਚ ਇੱਕ ਬਹੁਤ ਵੱਡਾ ਅੰਤਰ ਹੁੰਦਾ ਹੈ। ਪ੍ਰੇਰਿਤ ਸਮਝ ਦੀ ਇੱਕ ਬੂੰਦ ਵੀ ਤਜਰਬੇ ਦੇ ਮਹਾਂਸਾਗਰ ਨੂੰ ਸਕਾਰਾਤਮਕ ਰੂਪ ‘ਚ ਬਦਲ ਦੇਵੇਗੀ।
ਕੁਝ ਸੋਫ਼ੇ ਕਦੇ ਵੀ ਉਨ੍ਹਾਂ ਕਮਰਿਆਂ ‘ਚ ਫ਼ਿੱਟ ਨਹੀਂ ਹੁੰਦੇ ਜਿਨ੍ਹਾਂ ‘ਚ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ। ਭਾਵੇਂ ਤੁਸੀਂ ਉਨ੍ਹਾਂ ਨੂੰ ਜਿਵੇਂ ਮਰਜ਼ੀ ਹਿਲਾਓ ਜਾਂ ਮੋੜੋ, ਉਹ ਗ਼ਲਤ ਆਕਾਰ ਅਤੇ ਆਕ੍ਰਿਤੀ ਵਾਲੇ ਹੀ ਰਹਿੰਦੇ ਹਨ। ਉਹ ਸਾਲਾਂ ਤਕ ਆਪਣੇ ਉਸੇ ਮੂਲ ਸਥਾਨ ਅਤੇ ਸਥਿਤੀ ‘ਚ ਰਹਿ ਸਕਦੇ ਹਨ ਜਦੋਂ ਤਕ ਆਖ਼ਿਰਕਾਰ ਕੋਈ ਇਹ ਨਾ ਆਖੇ, ”ਇਹ ਅਸਲ ‘ਚ ਜਚਦਾ ਨਹੀਂ। ਚਲੋ ਇਸ ਤੋਂ ਛੁਟਕਾਰਾ ਪਾਈਏ।”ਕਈ ਵਾਰ, ਪਰ, ਉਹ ਸੋਫ਼ਾ ਨਹੀਂ ਹੁੰਦਾ ਜੋ ਜਾਂਦਾ ਹੈ, ਉਹ ਕਮਰਾ ਹੁੰਦੈ। ਲੋਕ ਅਜਿਹੇ ਸਥਾਨਾਂ ‘ਤੇ ਮੂਵ ਹੋ ਜਾਂਦੇ ਨੇ ਜਿੱਥੇ ਉਨ੍ਹਾਂ ਦੇ ਫ਼ਰਨੀਚਰ ਨੂੰ ਬਿਹਤਰ ਢੰਗ ਨਾਲ ਫ਼ਿੱਟ ਕੀਤਾ ਜਾ ਸਕਦਾ ਹੋਵੇ। ਆਪਣੇ ਭਾਵਾਤਮਕ ਜੀਵਨ ਵਿੱਚ, ਕੀ ਤੁਸੀਂ ਦੋ ਅਜਿਹੀਆਂ ਚੀਜ਼ਾਂ ਦਾ ਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਇਕੱਠੀਆਂ ਫ਼ਿੱਟ ਨਹੀਂ ਬੈਠਦੀਆਂ? ਤੁਸੀਂ ਸ਼ਾਇਦ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਵੋਗੇ, ਪਰ ਤੁਸੀਂ ਅਸਫ਼ਲ ਵੀ ਨਹੀਂ ਹੋਵੋਗੇ।
ਉਹ ਕਹਿੰਦੇ ਹਨ, ”ਗ਼ਲਤੀ ਕਰਨਾ ਮਨੁੱਖੀ ਫ਼ਿਤਰਤ ਹੈ, ਮੁਆਫ਼ ਕਰਨਾ ਇੱਕ ਦੈਵੀ ਗੁਣ।”ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ‘ਚੋਂ ਕੀ ਹੋ? ਇਹ ਭੰਬਲਭੂਸੇ ‘ਚ ਪਾਉਣ ਵਾਲਾ ਇੱਕ ਸਵਾਲ ਹੈ। ਹਰ ਮਨੁੱਖ ਦੇ ਅੰਦਰ ਬ੍ਰਹਮ ਦੀ ਇੱਕ ਚੰਗਿਆੜੀ ਹੁੰਦੀ ਹੈ। ਤੁਹਾਡੀ ਹੋਂਦ ਦੇ ਕਣ-ਕਣ ‘ਚ ਓਹੀ ਊਰਜਾ ਹੈ ਜੋ ਸੂਰਜ ਨੂੰ ਸ਼ਕਤੀ ਦਿੰਦੀ ਹੈ, ਚੰਦਰਮਾ ਨੂੰ ਚਲਾਉਂਦੀ ਹੈ ਅਤੇ ਤਾਰਿਆਂ ਨੂੰ ਚਮਕਾਉਂਦੀ ਹੈ। ਜੇਕਰ ਤੁਸੀਂ ਸਹੀ ਚੋਣ ਕਰਨੀ ਹੈ ਤਾਂ ਤੁਹਾਨੂੰ ਆਪਣੀ ਸਿਆਣਪ, ਹਮਦਰਦੀ ਦੀ ਭਾਵਨਾ ਅਤੇ ਉੱਚੀ ਹਸਤੀ ‘ਚ ਭਰੋਸਾ ਰੱਖਣ ਦੀ ਲੋੜ ਹੈ। ਕੀ ਇਹ ਮੁਸ਼ਕਿਲ ਹੋਵੇਗਾ? ਨਹੀਂ। ਤੁਹਾਨੂੰ ਕੇਵਲ ਅਜਿਹੀ ਸਮਝ ਤਕ ਪਹੁੰਚਣ ਲਈ ਆਪਣੀ ਇੱਛਾ ਜ਼ਾਹਿਰ ਕਰਨੀ ਪਵੇਗੀ।
ਜਿਸ ਦਿਨ ਕਰਨ ਵਾਲੇ ਤੁਹਾਡੇ ਕੰਮਾਂ ਦੀ ਸੂਚੀ ‘ਚ ਤੁਹਾਡੇ ਕੋਲ ਕੁਝ ਵੀ ਬਕਾਇਆ ਨਹੀਂ ਰਹੇਗਾ, ਉਹ ਦਿਨ ਹੋਵੇਗਾ ਜਿਸ ਦਿਨ ਪੌਪ ਗਾਇਕਾਂ ਕੋਲ ਗਾਉਣ ਲਈ ਕੁਝ ਨਹੀਂ ਬਚੇਗਾ, ਲੇਖਕਾਂ ਕੋਲ ਲਿਖਣ ਲਈ ਕੁਝ ਨਹੀਂ ਬਚੇਗਾ ਅਤੇ ਸਿਆਸਤਦਾਨਾਂ ਕੋਲ ਅਸਹਿਮਤ ਹੋਣ ਲਈ ਕੁਝ ਨਹੀਂ ਬਚੇਗਾ। ਦੂਜੇ ਸ਼ਬਦਾਂ ਵਿੱਚ, ਉਹ ਦਿਨ ਜਿੰਨਾ ਤੁਸੀਂ ਸੋਚਦੇ ਹੋ ਓਨਾ ਮਨੋਹਰ ਨਹੀਂ ਹੋਵੇਗਾ। ਠੀਕ ਜਿਵੇਂ ਮੀਂਹ ਤੋਂ ਬਿਨਾਂ ਧੁੱਪ ਕੇਵਲ ਸੁੱਕਾ, ਖ਼ਾਲੀ, ਮਾਰੂਥਲ ਪੈਦਾ ਕਰਦੀ ਹੈ, ਉਸੇ ਤਰ੍ਹਾਂ ਬਿਨਾਂ ਚਿੰਤਾ ਤੋਂ ਸੰਤੋਖ ਬੇਪਰਵਾਹੀ ਪੈਦਾ ਕਰਦਾ ਹੈ। ਤੁਹਾਡੀ ਨਿੱਜੀ ਜ਼ਿੰਦਗੀ ‘ਚ ਆਉਣ ਵਾਲੀ ਤਬਦੀਲੀ ਹਾਲੇ ਵੀ ਤੁਹਾਨੂੰ ਇੱਕ ਅਜਿਹੀ ਸਮੱਸਿਆ ਨਾਲ ਛੱਡ ਜਾਵੇਗੀ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਕਾਸ਼ ਤੁਹਾਡੀ ਜ਼ਿੰਦਗੀ ‘ਚ ਨਾ ਹੁੰਦੀ, ਪਰ ਇਹ ਖ਼ੁਸ਼ੀ ਦੇਣ ਵਾਲੀ ਨਿਕਲੇਗੀ