ਸ਼ਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰੇਗੀ ਅਜਵਾਇਣ

ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ ਉੱਧਰ ਇਸ ਦੀ ਵਰਤੋਂ ਸਿਹਤ ਦੀ ਹਰ ਪ੍ਰੌਬਲਮ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੇ ਇਲਾਵਾ ਅਜਵਾਇਣ ਲਿਵਰ ਨਾਲ ਜੁੜੀਆਂ ਪ੍ਰੌਬਲਮਜ਼ ਦਾ ਵੀ ਪੱਕਾ ਇਲਾਜ ਹੈ। ਅਸੀਂ ਤੁਹਾਨੂੰ ਅਜਵਾਇਣ ਨਾਲ ਜੁੜੇ ਕੁੱਝ ਅਜਿਹੇ ਫ਼ਾਇਦੇ ਦੱਸਾਂਗੇ ਜਿਸ ਨਾਲ ਤੁਸੀਂ ਆਪਣੀਆਂ ਕਈ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਸਕਦੇ ਹੋ।
ਭਾਰ ਘਟਾਓ: ਰਾਤ ਨੂੰ ਇੱਕ ਚਮਚ ਅਜਵਾਇਣ ਨੂੰ ਇੱਕ ਗਿਲਾਸ ਪਾਣੀ ‘ਚ ਭਿਓ ਕੇ ਰੱਖ ਦਿਓ। ਫ਼ਿਰ ਸਵੇਰੇ ਇਸ ਨੂੰ ਛਾਣ ਕੇ ਇੱਕ ਚੱਮਚ ਸ਼ਹਿਦ ਦੇ ਨਾਲ ਲਓ। ਇਸ ਨਾਲ ਮੈਟਾਬਲਿਜ਼ਮ ਬੂਸਟ ਹੋਵੇਗਾ ਅਤੇ ਫ਼ੈਟ ਬਰਨ ਕਰਨ ‘ਚ ਵੀ ਮਦਦ ਮਿਲੇਗੀ ਜਿਸ ਨਾਲ ਤੁਹਾਡਾ ਵਧਿਆ ਹੋਇਆ ਪੇਟ ਘੱਟ ਹੋ ਜਾਵੇਗਾ।
ਦਿਲ ਨੂੰ ਰੱਖੇ ਸਿਹਤਮੰਦ: ਇਸ ਦੀ ਵਰਤੋਂ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਦੀ ਹੈ। ਨਾਲ ਹੀ ਇਸ ਨਾਲ ਬਲੱਡ ਸਰਕੁਲੇਸ਼ਨ ਵੀ ਵਧੀਆ ਹੁੰਦੀ ਹੈ ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਗੈਸ ਤੋਂ ਰਾਹਤ: ਜੇਕਰ ਕਿਸੇ ਕਾਰਨ ਪੇਟ ਖਰਾਬ ਹੋ ਜਾਵੇ ਤਾਂ ਅਜਵਾਇਣ ਨੂੰ ਚਬਾ ਕੇ ਖਾਓ ਅਤੇ ਇੱਕ ਕੱਪ ਗਰਮ ਪਾਣੀ ਪੀਓ। ਜੇਕਰ ਪੇਟ ‘ਚ ਕੀੜੇ ਹਨ ਤਾਂ ਅਜਵਾਇਣ ‘ਚ ਕਾਲਾ ਨਮਕ ਮਿਲਾ ਕੇ ਖਾਓ।
ਦੰਦਾਂ ਦੇ ਦਰਦ ਅਤੇ ਮੂੰਹ ਦੀ ਬਦਬੂ ਕਰੇ ਦੂਰ: ਜੇਕਰ ਤੁਸੀਂ ਰੋਜ਼ਾਨਾ ਸਵੇਰੇ ਇਸ ਦਾ ਪਾਣੀ ਪੀਂਦੇ ਹੋ ਤਾਂ ਦੰਦਾਂ ਦਾ ਦਰਦ ਅਤੇ ਮੂੰਹ ਦੀ ਬਦਬੂ ਦੀ ਪ੍ਰਾਬਲਮ ਦੂਰ ਹੁੰਦੀ ਹੈ।
ਸ਼ੂਗਰ ‘ਚ ਫ਼ਾਇਦੇਮੰਦ: ਰੋਜ਼ਾਨਾ ਅਜਵਾਇਣ ਦਾ ਪਾਣੀ ਪੀਣ ਨਾਲ ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਨਾਲ ਹੀ ਇਸ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ।
ਅਨਿਯਮਿਤ ਪੀਰੀਅਡਸ: ਜੇਕਰ ਤੁਹਾਨੂੰ ਵੀ ਪੀਰੀਅਡਜ਼ ਸਮੇਂ ‘ਤੇ ਨਹੀਂ ਆ ਰਹੇ ਤਾਂ ਰੋਜ਼ਾਨਾ ਇਸ ਪਾਣੀ ਦੀ ਵਰਤੋਂ ਕਰੋ। ਇਸ ਨਾਲ ਨਾ ਸਿਰਫ਼ ਪੀਰੀਅਡਜ਼ ਰੈਗੂਲਰ ਹੁੰਦੇ ਹਨ ਸਗੋਂ ਇਹ ਮਹਾਵਾਰੀ ‘ਚ ਹੋਣ ਵਾਲੇ ਪੇਟ ਦਰਦ ਅਤੇ ਪਿੱਠ ਦਰਦ ਨੂੰ ਵੀ ਦੂਰ ਕਰਦਾ ਹੈ।
ਲਿਵਰ ਦੀ ਸਮੱਸਿਆ: ਲਿਵਰ ‘ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਤਿੰਨ ਗ੍ਰਾਮ ਅਜਵਾਇਣ ਅਤੇ ਅੱਧਾ ਗ੍ਰਾਮ ਨਮਕ ਆਪਸ ‘ਚ ਮਿਲਾਓ ਅਤੇ ਖਾਣੇ ਦੇ ਨਾਲ ਹੀ ਖਾਓ।
ਖਾਂਸੀ ਤੋਂ ਰਾਹਤ: ਅਜਵਾਇਣ ਦੇ ਰਸ ‘ਚ ਦੋ ਚੁਟਕੀ ਕਾਲਾ ਨਮਕ ਮਿਲਾਓ ਅਤੇ ਉਸ ਦੀ ਵਰਤੋਂ ਕਰੋ। ਇਸ ਦੇ ਬਾਅਦ ਗਰਮ ਪਾਣੀ ਪੀਓ। ਇਸ ਨਾਲ ਖਾਂਸੀ ਠੀਕ ਹੋ ਜਾਵੇਗੀ।
ਸਰਦੀ-ਜ਼ੁਕਾਮ: ਬੰਦ ਨੱਕ ਅਤੇ ਸਰਦੀ-ਜ਼ੁਕਾਮ ਇਸ ਮੌਸਮ ‘ਚ ਹੋਣਾ ਆਮ ਹੈ। ਅਜਿਹੇ ‘ਚ ਅਜਵਾਇਣ ਨੂੰ ਪੀਸ ਕੇ ਕੱਪੜੇ ‘ਚ ਬੰਨ੍ਹ ਲਓ। ਫ਼ਿਰ ਉਸ ਨੂੰ ਸੁੰਘ ਲਓ ਇਸ ਨਾਲ ਕਾਫ਼ੀ ਆਰਾਮ ਮਿਲੇਗਾ। ਇਸ ਦੇ ਇਲਾਵਾ ਥੋੜ੍ਹੀ ਜਿਹੀ ਅਜਵਾਇਣ ਚੰਗੀ ਤਰ੍ਹਾਂ ਨਾਲ ਚਬਾਓ ਅਤੇ ਬਾਅਦ ‘ਚ ਪਾਣੀ ਦੇ ਨਾਲ ਖਾ ਲਓ।
ਸਿਰ ਦਰਦ ਤੋਂ ਰਾਹਤ: ਤਨਾਅ ਪੂਰਨ ਜ਼ਿੰਦਗੀ ‘ਚ ਸਿਰ ਦਰਦ ਆਮ ਹੈ ਜਿਸ ਨਾਲ ਜ਼ਿਆਦਾ ਲੋਕ ਪਰੇਸ਼ਾਨ ਹੁੰਦੇ ਹਨ। ਜੇਕਰ ਤੁਹਾਨੂੰ ਵੀ ਹਮੇਸ਼ਾ ਸਿਰ ਦਰਦ ਰਹਿੰਦਾ ਹੈ ਤਾਂ ਇੱਕ ਕੱਪ ਅਜਵਾਇਣ ਦਾ ਪਾਣੀ ਪੀਓ। ਇਸ ਨਾਲ ਕਾਫ਼ੀ ਰਾਹਤ ਮਿਲੇਗੀ।