ਗਰਭ-ਅਵਸਥਾ ‘ਚ ਘਬਰਾਹਟ ਤੇ ਉਲਟੀ ਤੋਂ ਛੁਟਕਾਰਾ ਪਾਓ!

thudi-sahat-300x150ਗਰਭ-ਅਵਸਥਾ ਦੌਰਾਨ ਔਰਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਲਟੀਆਂ ਆਉਣਾ, ਚੱਕਰ ਆਉਣਾ, ਭਾਰ ਵੱਧਣਾ ਆਦਿ। ਇਸ ਦੇ ਕਾਰਣ ਗਰਭਵਤੀ ਔਰਤ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸ ਸਮੇਂ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਗਰਭ-ਅਵਸਥਾ ਦੇ ਪਹਿਲੇ ਕੁਝ ਮਹੀਨੇ ਬਹੁਤ ਹੀ ਮੁਸ਼ਕਿਲ ਭਰੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਲਟੀਆਂ ਅਤੇ ਜੀਅ ਮਚਲਾਉਣ ਦੀਆਂ ਤਕਲੀਫ਼ਾਂ ਦੇ ਕੁਝ ਘਰੇਲੂ ਨੁਸਖ਼ੇ।
ਅਦਰਕ ਂ ਇਸ ਸਮੱਸਿਆ ਦੇ ਲਈ ਅਦਰਕ ਬਹੁਤ ਹੀ ਵਧੀਆ ਹੈ। ਤਾਜ਼ੇ ਅਦਰਕ ਨੂੰ ਨਮਕ ਦੇ ਨਾਲ ਜਾਂ ਫ਼ਿਰ ਇਸਦੇ ਰਸ ਨੂੰ ਨਿੰਬੂ ਦੇ ਰਸ ਦੇ ਨਾਲ ਮਿਲਾ ਕੇ ਪੀਣ ਨਾਲ ਜਲਦੀ ਫ਼ਾਇਦਾ ਮਿਲੇਗਾ। ਇਸ ਨਾਲ ਘਬਰਾਹਟ ਤੋਂ ਅਰਾਮ ਤਾਂ ਮਿਲੇਗਾ ਹੀ ਸਿਰਦਰਦ ਤੋਂ ਵੀ ਅਰਾਮ ਮਿਲੇਗਾ।
ਜ਼ੀਰਾ ਂ ਜ਼ੀਰੇ ‘ਚ ਸ਼ਹਿਦ ਅਤੇ ਇਮਲੀ ਨੂੰ ਬਰਾਬਰ ਮਾਤਰਾ ‘ਚ ਮਿਲਾਓ ਅਤੇ ਰੋਜ਼ ਸਵੇਰੇ ਉੱਠ ਕੇ ਖਾਓ। ਇਸ ਨੁਸਖੇ ਨਾਲ ਦਿਨਭਰ ਅਰਾਮ ਮਿਲੇਗਾ ਅਤੇ ਸਿਰਦਰਦ ਵੀ ਠੀਕ ਹੋਵੇਗਾ।
ਕਰੀ ਪੱਤਾ ਂ ਕਰੀ ਪੱਤੇ ਦੇ ਰਸ ‘ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ। ਜਦੋਂ ਜ਼ਰੂਰਤ ਹੋਵੇ ਜਾਂ ਸਵੇਰੇ ਉੱਠਕੇ ਪੀਣ ਨਾਲ ਅਰਾਮ ਮਹਿਸੂਸ ਹੋਵੇਗਾ।