54ਵੇਂ IFFI ਮਹਾਉਤਸਵ 2023 ’ਚ ‘ਗਾਲਾ ਪ੍ਰੀਮੀਅਰ’ ਕੇਂਦਰ ’ਚ ਹੋਣਗੇ : ਅਨੁਰਾਗ ਠਾਕੁਰ

ਗੋਆ ’ਚ ਹੋਣ ਜਾ ਰਹੇ 54ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹਾਉਤਸਵ (IFFI ) ’ਚ ਬਲਾਕਬਾਸਟਰ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਵਿਸ਼ਾਲ ਮੇਲਾ ਲੱਗਣ ਵਾਲਾ ਹੈ। 54ਵੇਂ IFFI ਮਹਾਉਤਸਵ ਲਈ ਰਾਸ਼ਟਰੀ ਫ਼ਿਲਮ ਵਿਕਾਸ ਨਿਗਮ ਲਿਮਟਿਡ (ਐੱਨ. ਐੱਫ. ਡੀ. ਸੀ.) ‘ਗਾਲਾ ਪ੍ਰੀਮੀਅਰਾਂ’ ਦਾ ਬਹੁਪੱਖੀ ਦੂਜਾ ਐਡੀਸ਼ਨ ਪੇਸ਼ ਕਰਦਿਆਂ ਬੇਹੱਦ ਉਤਸ਼ਾਹਿਤ ਹੈ।
ਫ਼ਿਲਮ ਸਿਤਾਰਿਆਂ ਨੂੰ ਦਰਸ਼ਕਾਂ ਦੇ ਨਾਲ ਜੋੜਨ, ਕੌਮਾਂਤਰੀ ਸਿਨੇਮਾਈ ਕਲਾਤਮਕਤਾ ਦਾ ਉਤਸਵ ਮਨਾਉਣ ਅਤੇ ਇਸ ਮਹਾਉਤਸਵ ਦੇ ਮੂਲ ਸਿਧਾਂਤਾਂ ਨੂੰ ਬਰਕਰਾਰ ਰੱਖਦਿਆਂ ਫ਼ਿਲਮਾਂ ਦੀ ਸ਼ਾਨਦਾਰ ਲੜੀ ਸਾਹਮਣੇ ਲਿਆਉਣ ਲਈ ਇਸ ਸੈਗਮੈਂਟ ਨੂੰ ਬੇਹੱਦ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ। ਇਸ IFFI ’ਚ ਕਈ ਫੀਚਰ ਫ਼ਿਲਮਾਂ ਦੇ ਵਰਲਡ ਪ੍ਰੀਮੀਅਰ ਹੋਣਗੇ।