ਅੰਜੀਰ ਇੱਕ ਪ੍ਰਾਚੀਨ ਫ਼ਲ ਹੈ। ਇਸ ਨੂੰ ਅੰਗਰੇਜ਼ੀ ‘ਚ ਫ਼ਿਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਜੀਰ ਫ਼ਲ ਏਸ਼ੀਆ ਦੇ ਦੇਸ਼ਾਂ ‘ਚ ਪਾਇਆ ਜਾਂਦਾ ਹੈ ਅਤੇ ਇਸ ‘ਚ ਐਂਟੀਔਕਸੀਡੈਂਟਸ ਦੀ ਮਾਤਰਾ ਵੱਧ ਹੁੰਦੀ ਹੈ। ਇਹ ਪ੍ਰੋਟੀਨ, ਜ਼ਿੰਕ, ਕੈਲਸ਼ੀਅਮ, ਮੈਗਨੀਜ਼ੀਅਮ, ਆਇਰਨ, ਐਂਟੀਔਕਸੀਡੈਂਟਸ ਅਤੇ ਫ਼ਾਈਬਰ ਸਮੇਤ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸਿਹਤ ਲਈ ਬਹੁਤ ਗੁਣਕਾਰੀ ਮੰਨਿਆ ਗਿਆ ਹੈ। ਸੁੱਕੇ ਅੰਜੀਰ ‘ਚ ਤਾਜ਼ੇ ਅੰਜੀਰ ਨਾਲੋਂ ਐਂਟੀਔਕਸੀਡੈਂਟਸ ਜ਼ਿਆਦਾ ਹੁੰਦੇ ਅਤੇ ਵਾਿੲਟਾਮਿਨ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਅੰਜੀਰ ਨੂੰ ਪਾਣੀ ‘ਚ ਭਿਓਂ ਕੇ ਖਾਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਜੜ੍ਹ ਤੋਂ ਖ਼ਤਮ ਹੋ ਸਕਦੀਆਂ ਹਨ।
ਭਾਰ ਘਟਾਉਣ ‘ਚ ਲਾਹੇਵੰਦ: ਅੰਜੀਰ ਦੇ ਅੰਦਰ ਫ਼ਾਈਬਰ ਦੀ ਮਾਤਰਾ ਖ਼ੂਬ ਪਾਈ ਜਾਂਦੀ ਹੈ। ਇਸ ਨਾਲ ਭਾਰ ਘਟਾਇਆ ਜਾ ਸਕਦਾ ਹੈ। ਇਸ ਦੇ ਇੱਕ ਟੁਕੜੇ ‘ਚ 47 ਕੈਲੋਰੀਜ਼ ਅਤੇ ਫ਼ੈਟ 0.2 ਗ੍ਰਾਮ ਹੁੰਦੀ ਹੈ। ਦੱਸ ਦੇਈਏ ਕਿ ਅੰਜੀਰ ਦਾ ਸੇਵਨ ਜੇਕਰ ਦੁੱਧ ਨਾਲ ਕੀਤਾ ਜਾਵੇ ਤਾਂ ਤੁਹਾਡਾ ਭਾਰ ਵੱਧ ਸਕਦਾ ਹੈ, ਇਸ ਲਈ ਅੰਜੀਰ ਦਾ ਸੇਵਨ ਦੁੱਧ ਨਾਲ ਨਾ ਕਰੋ।
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ: ਅੰਜੀਰ ਦਾ ਫ਼ਲ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲਾਭਦਾਇਕ ਮੰਨਿਆ ਗਿਆ ਹੈ। ਇਸ ਫ਼ਲ ਦੇ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਅਤੇ ਕੰਟਰੋਲ ‘ਚ ਕੀਤਾ ਜਾ ਸਕਦਾ ਹੈ। ਅੰਜੀਰ ਅੰਦਰ ਪੋਟੈਸ਼ੀਅਮ ਅਤੇ ਸੋਡੀਅਮ ਮੌਜੂਦ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ।
ਤਨਾਅ ਮੁਕਤ: ਅੰਜੀਰ ਦਾ ਫ਼ਲ ਸਿਹਤ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਫ਼ਲ ਨੂੰ ਰੋਜਾਨਾ ਖਾਣ ਨਾਲ ਇਨਸਾਨ ਤਨਾਅ ਮੁਕਤ ਰਹਿੰਦਾ ਹੈ।
ਅੱਖਾਂ ਦੀ ਰੌਸ਼ਨੀ: ਵਧਦੀ ਉਮਰ ਜਾਂ ਲਗਾਤਾਰ TV ਅਤੇ ਸਕ੍ਰੀਨ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗਦੀ ਹੈ। ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਅੰਜੀਰ ਬੇਹੱਦ ਲਾਹੇਵੰਦ ਹੁੰਦਾ ਹੈ। ਅੰਜੀਰ ‘ਚ ਵਾਟਿਾਮਿਨ-A ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦਾ ਹੈ।
ਜ਼ਹਿਰੀਲੇ ਪਦਾਰਥ ਸ਼ਰੀਰ ‘ਚੋਂ ਕੱਢੇ ਬਾਹਰ: ਅੰਜੀਰ ਨੂੰ ਖਾਣ ਨਾਲ ਸ਼ਰੀਰ ‘ਚ ਜੋ ਜ਼ਹਿਰੀਲੇ ਪਦਾਰਥ ਹੁੰਦੇ ਹਨ ਉਹ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਪਿਸ਼ਾਬ ਨਾਲ ਜੁੜੇ ਰੋਗ ਦੂਰ ਹੁੰਦੇ ਹਨ।
ਕਬਜ਼ ਨੂੰ ਦੂਰ ਕਰੇ: ਅੰਜੀਰ ‘ਚ ਉਚਿਤ ਮਾਤਰਾ ‘ਚ ਫ਼ਾਈਬਰ ਹੁੰਦਾ ਹੈ। ਇਸ ਦੀ ਮਦਦ ਨਾਲ ਪਾਚਨ ਤੰਤਰ ਹਮੇਸ਼ਾ ਰਹਿੰਦਾ ਹੈ ਅਤੇ ਸਹੀ ਕੰਮ ਕਰਦਾ ਹੈ। ਪਾਚਨ ਤੰਤਰ ਸਹੀ ਹੋਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ ਅਤੇ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ।
ਹੱਡੀਆਂ ਬਣਾਏ ਮਜ਼ਬੂਤ: ਅੰਜੀਰ ‘ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਹੜੇ ਲੋਕਾਂ ਦੇ ਹੱਥਾਂ-ਪੈਰਾਂ ‘ਚ ਦਰਦ ਹੁੰਦਾ ਹੈ ਉਨ੍ਹਾਂ ਨੂੰ ਰੋਜ਼ਾਨਾ ਤਿੰਨ ਤੋਂ ਚਾਰ ਅੰਜੀਰ ਖਾਣੇ ਚਾਹੀਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸ਼ਰੀਰ ‘ਚ ਕਦੇ ਵੀ ਖ਼ੂਨ ਦੀ ਕਮੀ ਨਹੀਂ ਹੁੰਦੀ।










