ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਲਈ ਜਾਣਾ ਪੈਂਦਾ ਹੈ। ਉਨ੍ਹਾਂ ਦੀ ਨੀਂਦ ਦੋ ਜਾਂ ਇਸ ਤੋਂ ਜ਼ਿਆਦਾ ਵਾਰ ਖੁੱਲ੍ਹਣ ਕਾਰਨ ਸਵੇਰੇ ਵੀ ਉਹ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦੇ ਅਤੇ ਥੱਕਿਆ-ਥੱਕਿਆ ਮਹਿਸੂਸ ਕਰਦੇ ਹਨ। ਜਿੰਨਾਂ ਅਸੀਂ ਸੋਚਦੇ ਹਾਂ, ਇਹ ਸ਼ਿਕਾਇਤਾਂ ਉਸ ਤੋਂ ਕਿਤੇ ਜ਼ਿਆਦਾ ਆਮ ਹਨ ਅਤੇ ਇਸ ਸਮੱਸਿਆ ਨੂੰ ਐਡੱਲਟ ਨੋਕਟੂਰੀਆ ਕਿਹਾ ਜਾਂਦਾ ਹੈ। ਇੰਟਰਨੈਸ਼ਨਲ ਕੌਨਟੇਨੈਂਸ ਸੋਸਾਇਟੀ ਅਨੁਸਾਰ, ਇਸ ਨੂੰ ਬਿਲਕੁਲ ਉਸੇ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ ਜਿਵੇਂ ਰਾਤ ‘ਚ ਘੱਟੋ-ਘੱਟ ਦੋ ਵਾਰ ਪਿਸ਼ਾਬ ਕਰਨ ਲਈ ਜਾਗਣ ਦੀ ਜ਼ਰੂਰਤ ਮਹਿਸੂਸ ਹੋਣਾ। ਇਹ ਸਮੱਸਿਆ, ਜੋ ਨੀਂਦ ਅਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ, ਵਧਦੀ ਉਮਰ ਦੇ ਨਾਲ-ਨਾਲ ਆਮ ਹੁੰਦੀ ਹੈ। ਇੱਕ ਅਨੁਮਾਨ ਮੁਤਾਬਿਕ, 70 ਸਾਲ ਤੋਂ ਵੱਧ ਉਮਰ ਦੇ ਹਰੇਕ ਪੰਜ ‘ਚੋਂ ਤਿੰਨ ਲੋਕ ਇਸ ਨਾਲ ਪੀੜਤ ਹਨ ਹਾਲਾਂਕਿ ਇਹ ਦਿੱਕਤ ਛੋਟੀ ਉਮਰ ‘ਚ ਵੀ ਹੋ ਸਕਦੀ ਹੈ ਅਤੇ ਇਹ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਪ੍ਰਭਾਵਿਤ ਕਰਦੀ ਹੈ।
ਇਸ ਦੇ ਕੀ ਕਾਰਨ ਹਨ
ਨੋਕਟੂਰੀਆ ਦੇ ਮੁਖ ਦੋ ਕਾਰਨ ਹੋ ਸਕਦੇ ਹਨ, ਬਲੈਡਰ ਦੀ ਸਮਰੱਥਾ ‘ਚ ਕਮੀ ਜਾਂ ਸ਼ਰੀਰ ‘ਚ ਪਹਿਲਾਂ ਨਾਲੋਂ ਜ਼ਿਆਦਾ ਪਿਸ਼ਾਬ ਬਣਨਾ ਜਿਸ ਨੂੰ ਪੌਲੀਯੂਰੀਆ ਕਿਹਾ ਜਾਂਦਾ ਹੈ। ਪਹਿਲੇ ਕੇਸ ‘ਚ, ਅਸੀਂ ਸਾਡੇ ਸ਼ਰੀਰ ਦੇ ਇੱਕ ਅਜਿਹੇ ਅੰਗ ਦੀ ਗੱਲ ਕਰ ਰਹੇ ਹਾਂ ਜਿਸ ਦੀ ਸਮਰੱਥਾ 300-600 ਮਿਲੀਲੀਟਰ ਦੀ ਹੁੰਦੀ ਹੈ, ਅਤੇ ਜੇਕਰ ਇਸ ਦੀ ਸਮਰੱਥਾ ‘ਚ ਕਮੀ ਆ ਰਹੀ ਹੈ ਤਾਂ ਇਸ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ।
ਸ਼ਰੀਰਕ ਤਬਦੀਲੀ: ਮਰਦਾਂ ਵਿੱਚ ਇਹ ਆਮ ਤੌਰ ‘ਤੇ ਪ੍ਰੋਸਟੈਟਿਕ ਹਾਈਪਰਟ੍ਰੋਫ਼ੀ (ਪੁਰਸ਼ ਗ੍ਰੰਥੀ ਦੇ ਵਧਣ) ਦੇ ਕਾਰਨ ਹੁੰਦਾ ਹੈ ਅਤੇ ਔਰਤਾਂ ‘ਚ ਇਹ ਮੋਟਾਪੇ ਅਤੇ ਪੇਡੂ (ਪੇਲਵਿਕ) ਦੇ ਅੰਗਾਂ ਦੇ ਫ਼ੈਲਣ ਕਾਰਨ ਹੁੰਦਾ ਹੈ।
ਪੌਲੀਯੂਰੀਆ: ਆਮ ਤੌਰ ‘ਤੇ ਐਂਟੀਡਿਊਰੈਟਿਕ ਹੌਰਮੋਨ ਦੀ ਕਿਰਿਆ ਕਾਰਨ ਰਾਤ ਨੂੰ ਪਿਸ਼ਾਬ ਘੱਟ ਮਾਤਰਾ ‘ਚ ਬਣਦਾ ਹੈ, ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਰਾਤ ਨੂੰ ਇਸ ਪਦਾਰਥ ‘ਚ ਕਮੀ ਆ ਜਾਂਦੀ ਹੈ। ਇਹ ਮੁੱਖ ਕਾਰਨਾਂ ‘ਚੋਂ ਇੱਕ ਹੈ। ਵੱਖ-ਵੱਖ ਬਿਮਾਰੀਆਂ ਵੀ ਇਸ ਸਮੱਸਿਆ ਨੂੰ ਵਧਾ ਸਕਦੀਆਂ ਹਨ, ਜਿਵੇਂ ਡਾਇਬੀਟੀਜ਼, ਨਾੜੀਆਂ ਦੇ ਕੰਮਕਾਜ ‘ਚ ਦਿੱਕਤ ਆਉਣਾ ਜਾਂ ਹਾਰਟ ਫ਼ੇਲ੍ਹ ਹੋਣਾ, ਹਾਈ ਬੱਲਡ ਪ੍ਰੈਸ਼ਰ ਆਦਿ। ਇਸ ਦੇ ਨਾਲ ਹੀ ਸ਼ਾਮ ਨੂੰ ਵੱਧ ਤਰਲ ਪਦਾਰਥਾਂ ਦਾ ਸੇਵਨ ਅਤੇ ਕੈਫ਼ੀਨ ਦਾ ਸੇਵਨ, ਸ਼ਰਾਬ ਜਾਂ ਤੰਬਾਕੂ ਆਦਿ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ, ਕੁੱਝ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੇ ਮਾੜੇ ਪ੍ਰਭਾਵ ਕਾਰਨ ਬਾਰ-ਬਾਰ ਪਿਸ਼ਾਬ ਦੀ ਸਮੱਸਿਆ ਆ ਸਕਦੀ ਹੈ ਅਤੇ ਬਲੈਡਰ ਦੇ ਕੰਮਕਾਜ ‘ਤੇ ਅਸਰ ਪੈ ਸਕਦਾ ਹੈ।
ਡਾਇਯੂਰੈਟਿਕਸ: ਇਹ ਸ਼ਰੀਰ ‘ਚੋਂ ਵਾਧੂ ਤਰਲ ਨੂੰ ਬਾਹਰ ਕੱਢਣ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ ਵਰਤੀਆਂ ਜਾਂਦੀਆਂ ਹਨ।
ਐਂਟੀਕੋਲਿਨਰਜਿਕਸ: ਇਹ ਅਕਸਰ ਓਵਰਐਕਟਿਵ ਬਲੈਡਰ ਸਿੰਡਰੋਮ ਦੇ ਇਲਾਜ ਲਈ ਵਰਤੀ ਜਾਂਦੀ ਹੈ। ਉਹ ਨਸਾਂ ਦੇ ਸੰਕੇਤਾਂ ‘ਚ ਦਖ਼ਲ ਦੇ ਸਕਦੀ ਹੈ ਜੋ ਇਸ ਅੰਗ ਨੂੰ ਨਿਯੰਤਰਿਤ ਕਰਦੇ ਹਨ ਅਤੇ ਬਾਰ-ਬਾਰ ਪਿਸ਼ਾਬ ਆਉਣ ਦੀ ਦਿੱਕਤ ‘ਚ ਵਾਧਾ ਕਰ ਸਕਦੇ ਹਨ ਜਿਸ ‘ਚ ਨੋਕਟੂਰੀਆ ਵੀ ਸ਼ਾਮਿਲ ਹੈ। ਹਾਈ ਬਲੱਡ ਪ੍ਰੈਸ਼ਰ ਲਈ ਵਰਤੀਆਂ ਜਾਂਦੀਆਂ ਦਵਾਈਆਂ, ਜਿਵੇਂ ਕਿ ਕੈਲਸ਼ੀਅਮ ਚੈਨਲ ਬਲੌਕਰ ਅਤੇ ਐਂਜੀਓਟੈਨਸਿਨ-ਕਨਵਰਟਿੰਗ ਐਂਜ਼ਾਈਮ ਇਨਿਹਿਬਟਰਜ਼
ਕੁੱਝ ਐਂਟੀ ਡਿਪ੍ਰੈਸੈਂਟਸ, ਜਿਵੇਂ ਕਿ ਚੋਣਵੇਂ ਸੇਰੋਟੋਨਿਨ ਰੀਅਪਟੇਕ ਇਨਿਹਿਬਟਰਜ਼, ਜੋ ਐਂਟੀਡੀਯੂਰੈਟਿਕ ਹੌਰਮੋਨ ਦੀ ਕਿਰਿਆ ਨੂੰ ਰੋਕਦੇ ਹਨ। ਲਿਥੀਅਮ, ਬਾਈਪੋਲਰ ਡਿਸਔਰਡਰ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ। ਇਹ ਜਾਣ ਲੈਣਾ ਵੀ ਮਹੱਤਵਪੂਰਣ ਹੈ ਕਿ ਇਹ ਦਵਾਈਆਂ ਲੈਣ ਵਾਲੇ ਹਰੇਕ ਵਿਅਕਤੀ ਨੂੰ ਮਾੜੇ ਪ੍ਰਭਾਵ ਜਾਂ ਪਿਸ਼ਾਬ ਦੀ ਦਿੱਕਤ ਆਵੇ, ਅਜਿਹਾ ਜ਼ਰੂਰੀ ਨਹੀਂ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਦਵਾਈ ਆਦਿ ਨਾਲ ਕੋਈ ਸਮੱਸਿਆ ਆ ਰਹੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਦੱਸੇ ਮੁਤਾਬਿਕ ਇਲਾਜ ਜਾਨ ਹੱਲ ਕਰਨਾ ਚਾਹੀਦਾ ਹੈ।
ਸਮੱਸਿਆ ਨਾਲ ਨਜਿੱਠਣ
ਦੇ ਪੰਜ ਉਪਾਅ
ਨੋਕਟੂਰੀਆ ਦੇ ਇਲਾਜ ਲਈ ਹਰੇਕ ਵਿਅਕਤੀ ਨੂੰ ਵਿਅਕਤੀਗਤ ਤੌਰ ‘ਤੇ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਕਾਰਕ ਮਿਲ ਕੇ ਇਸ ਨੂੰ ਪ੍ਰਭਾਵਤ ਕਰਦੇ ਹਨ, ਪਰ ਇੱਥੇ ਕੁੱਝ ਆਮ ਸੁਝਾਅ ਦੱਸੇ ਜਾ ਰਹੇ ਹਨ।
ਜੀਵਨਸ਼ੈਲੀ ‘ਚ ਤਬਦੀਲੀਆਂ: ਸੌਣ ਤੋਂ 4-6 ਘੰਟੇ ਪਹਿਲਾਂ ਤਰਲ ਪਦਾਰਥਾਂ ਦਾ ਸੇਵਨ ਘਟਾਓ, ਸ਼ਾਮ ਨੂੰ ਐਲਕੋਹਲ ਅਤੇ ਕੈਫ਼ੀਨ ਤੋਂ ਬਚੋ, ਸਿਗਰਟਨੋਸ਼ੀ ਛੱਡੋ ਅਤੇ ਭਾਰ ਜ਼ਿਆਦਾ ਹੋਣ ‘ਤੇ ਭਾਰ ਘਟਾਓ। ਸੌਣ ਤੋਂ ਪਹਿਲਾਂ ਪਿਸ਼ਾਬ ਕਰਨ ਅਤੇ ਪੈਲਵਿਕ ਫ਼ਲੋਰ ਦੀ ਕਸਰਤ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਤੁਸੀਂ ਲੱਤਾਂ ‘ਚ ਪਾਣੀ ਜਾਂ ਤਰਲ ਭਰਨ ਦੀ ਸਮੱਸਿਆ ਤੋਂ ਪੀੜਿਤ ਹੋ ਤਾਂ ਰਾਤ ਨੂੰ ਸੌਣ ਤੋਂ ਕੁੱਝ ਘੰਟੇ ਪਹਿਲਾਂ ਪੈਰਾਂ ਨੂੰ ਉੱਚਾ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਇਹ ਕਿਸੇ ਬਿਮਾਰੀ ਕਾਰਨ ਹੈ: ਜੇਕਰ ਨੋਕਟੂਰੀਆ ਕਿਸੇ ਬੀਮਾਰੀ ਦੇ ਕਾਰਨ ਹੁੰਦਾ ਹੈ ਜਿਵੇਂ ਕਿ ਸ਼ੂਗਰ ਜਾਂ ਦਿਲ ਦੀ ਬੀਮਾਰੀ ਤਾਂ ਇਸ ਦਾ ਸਹੀ ਢੰਗ ਨਾਲ ਇਲਾਜ ਕਰਨ ਨਾਲ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਡਾਕਟਰਾਂ ਦੁਆਰਾ ਦਿੱਤੀ ਗਈ ਸਲਾਹ ‘ਤੇ ਅਮਲ ਕਰੋ।
ਇਲਾਜ ਦੇ ਰੁਟੀਨ ‘ਚ ਬਦਲਾਅ: ਜੇਕਰ ਤੁਹਾਡਾ ਪਿਸ਼ਾਬ ਆਦਿ ਨਾਲ ਜੁੜਿਆ ਕੋਈ ਇਲਾਜ ਚੱਲ ਰਿਹਾ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਨਾਲ ਆਪਣੀ ਦਵਾਈ ਦੇ ਰੂਟੀਨ ਆਦਿ ‘ਚ ਬਦਲਾਅ ਕਰ ਕੇ ਵੀ ਦੇਖ ਸਕਦੇ ਹੋ।
ਪੈਲਵਿਕ ਫ਼ਲੋਰ ਟ੍ਰੀਟਮੈਂਟ: ਕਿਸੇ ਥੈਰੇਪਿਸਟ ਦੀ ਮਦਦ ਨਾਲ ਪੈਲਵਿਕ ਫ਼ਲੋਰ ਦਾ ਇਲਾਜ ਅਤੇ ਬਲੈਡਰ ਸਬੰਧੀ ਸਿਖਲਾਈ ਲੈ ਕੇ ਤੁਸੀਂ ਪਿਸ਼ਾਬ ਨਿਯੰਤਰਣ ਕਰਨ ‘ਚ ਮਦਦ ਲੈ ਸਕਦੇ ਹੋ।
ਡਾਕਟਰੀ ਇਲਾਜ: ਕਈ ਵਾਰ ਵਿਅਕਤੀਗਤ ਮੁਲਾਂਕਣ ਤੋਂ ਬਾਅਦ, ਡਾਕਟਰ ਰਾਤ ਦੇ ਪੌਲੀਯੂਰੀਆ ਦੇ ਇਲਾਜ ਲਈ ਦਵਾਈਆਂ ਲਿਖ ਸਕਦੇ ਹਨ। ਅਜਿਹੀਆਂ ਦਵਾਈਆਂ ਦੁਪਹਿਰ ਲਈ ਦਿੱਤੀਆਂ ਜਾਂਦੀਆਂ ਹਨ ਜੋ ਸ਼ਰੀਰ ‘ਚ ਇੱਕ ਖ਼ਾਸ ਹੌਰਮੋਨ ਨੂੰ ਵਧਾਉਂਦੀਆਂ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਬਜ਼ੁਰਗ ਲੋਕਾਂ ‘ਚ ਨੋਕਟੂਰੀਆ ਬਹੁਤ ਆਮ ਹੁੰਦਾ ਹੈ ਜੋ ਨੀਂਦ, ਆਰਾਮ ਅਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨਾ ਬੰਦ ਨਹੀਂ ਕਰਦਾ। ਅਜਿਹੇ ‘ਚ ਸਭ ਤੋਂ ਚੰਗਾ ਇਹੀ ਹੁੰਦਾ ਹੈ ਕਿ ਤੁਸੀਂ ਡਾਕਟਰੀ ਸਲਾਹ ਲਵੋ ਤਾਂ ਜੋ ਡਾਕਟਰ ਤੁਹਾਡੀਆਂ ਸਾਰੀਆਂ ਆਦਤਾਂ, ਦਿੱਕਤਾਂ ਆਦਿ ਨੂੰ ਸਝ ਕੇ ਤੁਹਾਨੂੰ ਸਹੀ ਸਲਾਹ ਦੇ ਸਕੇ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










