EVM ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ ! ਚੋਣਾਂ ਤੋਂ ਪਹਿਲਾਂ ਸੁਣਾ’ਤਾ ਵੱਡਾ ਫ਼ੈਸਲਾ

ਨਵੀਂ ਦਿੱਲੀ- ਭਾਰਤ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਦੇ ਬਟਨ ‘ਤੇ ਪਰਫਿਊਮ ਜਾਂ ਗੂੰਦ ਲਗਾਉਣ ਵਰਗੀਆਂ ਹਰਕਤਾਂ ਨੂੰ ‘ਛੇੜਛਾੜ’ ਮੰਨਿਆ ਜਾਵੇਗਾ, ਜੋ ਇਕ ਚੋਣ ਅਪਰਾਧ ਹੈ। ਇਹ ਟਿੱਪਣੀ ਉਨ੍ਹਾਂ ਦਾਅਵਿਆਂ ਵਿਚਾਲੇ ਆਈ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਕੁਝ ਰਾਜਨੀਤਕ ਵਰਕਰ ਇਹ ਜਾਣਨ ਲਈ ਈਵੀਐੱਮ ਬਟਨ ‘ਤੇ ਪਰਫਿਊਣ ਲਗਾਉਂਦੇ ਹਨ ਕਿ ਵੋਟ ਉਨ੍ਹਾਂ ਦੇ ਪੱਖ ‘ਚ ਪਿਆ ਹੈ ਜਾਂ ਨਹੀਂ। ਤਾਮਿਲਨਾਡੂ ਅਤੇ ਪੱਛਮੀ ਬੰਗਾਲ ‘ਚ 23 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਕਿਸੇ ਵੋਟਿੰਗ ਕੇਂਦਰ ਦੇ ਪ੍ਰੀਜ਼ਾਈਡਿੰਗ ਅਧਿਕਾਰੀ ਨੂੰ ਅਜਿਹੀ ਕੋਈ ‘ਸ਼ਰਾਰਤ’ ਦਿੱਸਦੀ ਹੈ ਤਾਂ ਉਸ ਨੂੰ ਸੈਕਟਰ ਅਧਿਕਾਰੀ ਜਾਂ ਰਿਟਰਨਿੰਗ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ।
ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ,”ਕਮਿਸ਼ਨ ਅਪਰਾਧਕ ਕਾਰਵਾਈ ਕਰਨ ‘ਚ ਝਿਜਕੇਗਾ ਨਹੀਂ ਅਤੇ ਦੁਬਾਰਾ ਵੋਟਿੰਗ ਦਾ ਆਦੇਸ਼ ਵੀ ਦੇ ਸਕਦਾ ਹੈ।” ਅਧਿਕਾਰੀਆਂ ਨੇ ਕਿਹਾ ਕਿ ਸਾਰੇ ਬੂਥਾਂ ਦੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਈਵੀਐੱਮ ‘ਤੇ ਸਾਰੇ ਉਮੀਦਵਾਰਾਂ ਦੇ ਬਟਨ ਸਪੱਸ਼ਟ ਰੂਪ ਨਾਲ ਦਿਖਾਈ ਦੇਣ ਅਤੇ ਕਿਸੇ ਵੀ ਬਟਨ ‘ਤੇ ਟੇਪ, ਗੂੰਦ ਜਾਂ ਹੋਰ ਸਮੱਗਰੀ ਨਾ ਲੱਗੀ ਹੋਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ,”ਬੈਲਟ ਯੂਨਿਟ ਦੇ ਉਮੀਦਵਾਰ ਬਟਨ ‘ਤੇ ਕੋਈ ਰੰਗ, ਸਿਆਹੀ, ਪਰਫਿਊਮ ਜਾਂ ਹੋਰ ਰਸਾਇਣ ਨਹੀਂ ਲਗਾਇਆ ਜਾ ਸਕਦਾ, ਜਿਸ ਨਾਲ ਵੋਟਿੰਗ ਦੀ ਪ੍ਰਾਇਵੇਸੀ ਭੰਗ ਹੋਵੇ।” ਅਧਿਕਾਰੀਆਂ ਅਨੁਸਾਰ, ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪ੍ਰੀਜ਼ਾਈਡਿੰਗ ਅਧਿਕਾਰੀ ਤੁਰੰਤ ਸੈਕਟਰ ਅਧਿਕਾਰੀ ਜਾਂ ਰਿਟਰਨਿੰਗ ਅਧਿਕਾਰੀ ਨੂੰ ਸੂਚਿਤ ਕਰੇਗਾ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਅਜਿਹੇ ਸਾਰੇ ਮਾਮਲੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਨਾਲ ਛੇੜਛਾੜ ਜਾਂ ਦਖ਼ਲਅੰਦਾਜ਼ੀ ਦੀ ਸ਼੍ਰੇਣੀ ‘ਚ ਆਉਣਗੇ, ਜੋ ਇਕ ਚੋਣ ਅਪਰਾਧ ਹੈ।