ਬੋਲਟ ਨੇ 100 ਮੀਟਰ ‘ਚ ਹੈਟ੍ਰਿਕ ਬਣਾ ਕੇ ਰਚਿਆ ਇਤਿਹਾਸ

sports-news-300x150ਰੀਓ ਡੀ ਜੇਨੇਰੀਓਂਤੂਫ਼ਾਨ ਦੀ ਤਰ੍ਹਾਂ, ਫ਼ਰਾਟਾ ਦੇ ਬਾਦਸ਼ਾਹ ਉਸੈਨ ਬੋਲਟ ਨੇ ਅੱਜ ਇੱਥੇ ਆਪਣੀ ਪ੍ਰਸਿੱਧੀ ਦੇ ਤੌਰ ‘ਤੇ ਪ੍ਰਦਰਸ਼ਨ ਕਰਦੇ ਹੋਏ 100 ਮੀਟਰ ਦੀ ਦੌੜ ‘ਚ ਲਗਾਤਾਰ ਤੀਜਾ ਸੋਨ ਤਮਗਾ ਜਿੱਤ ਕੇ ਓਲੰਪਿਕ ‘ਚ ਨਵਾਂ ਇਤਿਹਾਸ ਰਚਿਆ ਹੈ। ਬੋਲਟ ਨੇ ਇਸ ਜਿੱਤ ਨਾਲ ਇਹ ਯਕੀਨੀ ਕਰ ਦਿੱਤਾ ਕਿ ਉਹ ਦੁਨੀਆ ਦੇ ਮਹਾਨ ਐਥਲੀਟਾਂ ‘ਚੋਂ ਇੱਕ ਹੈ। ਰੀਓ ਓਲੰਪਿਕ ‘ਚ ਜਮੈਕਾ ਦੇ ਬੋਲਟ ਨੇ ਭਰੇ ਸਟੇਡੀਅਮ ‘ਚ 100 ਮੀਟਰ ਦੇ ਫ਼ਾਈਨਲ ‘ਚ 9.81 ਸਕਿੰਟ ਦਾ ਸਮਾਂ ਕੱਢਦੇ ਹੋਏ ਸੋਨ ਤਮਗਾ ਹਾਸਲ ਕੀਤਾ। ਡੋਪਿੰਗ ਦੇ ਦਾਗਦਾਰ ਅਮਰੀਕੀ ਦੌੜਾਕ ਜਸਟਿਨ ਗੈਟਲੀਨ 9.89 ਸਕਿੰਟ ਨਾਲ ਦੂਜੇ, ਜਦਕਿ ਕੈਨੇਡਾ ਦੇ ਆਂਦਰੇ ਡੀ ਗ੍ਰੇਸ  9.91 ਸਕਿੰਟ ਦਾ ਸਮਾਂ ਲੈ ਕੇ ਤੀਜੇ ਸਥਾਨ ‘ਤੇ ਰਹੇ, ਪਰ ਸਟੇਡੀਅਮ ‘ਚ ਸਿਰਫ਼ ਇੱਕ ਹੀ ਨਾਂ ਸੁਣਾਈ ਦੇ ਰਿਹਾ ਸੀ, ਉਹ ਸੀ ਬੋਲਟ ਦਾ ਨਾਂ। ਵਿਸ਼ਵ ਅਤੇ ਓਲੰਪਿਕ ਰਿਕਾਰਡ ਧਾਰਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਬੀਜਿੰਗ ਅਤੇ ਲੰਡਨ ‘ਚ ਵੀ 100 ਮੀਟਰ ਦਾ ਸੋਨ ਤਮਗਾ ਜਿੱਤਣ ਵਾਲੇ ਇਸ ਦਿਗੱਜ ਨੇ ਦੌੜ ਪੂਰੀ ਕਰਨ ਤੋਂ ਬਾਅਦ ਦਰਸ਼ਕਾਂ ਦਾ ਧੰਨਵਾਦ ਕੀਤਾ। ਉਸ ਨੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ ਅਤੇ ਇਥੋਂ ਤੱਕ ਕਿ ਆਪਣੇ ਪ੍ਰਸ਼ੰਸਕਾਂ ਨਾਲ ਸੈਲਫ਼ੀਆਂ ਵੀ ਲਈਆਂ। ਉਸ ਨੇ ਕਿਹਾ ਕਿ, ”ਇਹ ਬਿਹਤਰੀਨ ਸੀ। ਮੈਂ ਬਹੁਤ ਤੇਜ਼ ਨਹੀਂ ਦੌੜਿਆਂ ਪਰ ਮੈਂ ਜਿੱਤ ਜ਼ਰੂਰ ਹਾਸਲ ਕੀਤੀ ਅਤੇ ਇਸ ਲਈ ਮੈਂ ਖੁਸ਼ ਹਾਂ। ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਖਿਤਾਬ ਜਿੱਤਣ ਜਾ ਰਿਹਾ ਹਾਂ। ਕਿਸੇ ਨੇ ਕਿਹਾ ਸੀ ਕਿ ਮੈਂ ਅਮਰ ਬਣ ਸਕਦਾ ਹਾਂ। ਦੋ ਹੋਰ ਤਮਗੇ ਜਿੱਤਣ ਤੋਂ ਬਾਅਦ ਮੈਂ ਅਮਰ ਬਣ ਕੇ ਵਿਦਾਈ ਲੈ ਸਕਦਾ ਹਾਂ।”
ਆਧੁਨਿਕ ਖੇਡਾਂ ਦੀ ਸ਼ੁਰੂਆਤ 1896 ‘ਚ ਹੋਈ ਅਤੇ ਪਿਛਲੇ 120 ਸਾਲਾ ‘ਚ ਬੋਲਟ ਅਜਿਹਾ ਪਹਿਲਾ ਐਥਲੀਟ ਹੈ ਜਿਸ ਨੇ 100 ਮੀਟਰ ਦੀ ਦੌੜ ‘ਚ ਲਗਾਤਾਰ ਤਿੰਨ ਸੋਨ ਤਮਗੇ ਹਾਸਲ ਕੀਤੇ ਹਨ। ਉਸ ਨੇ ਲਗਾਤਾਰ ਤੀਜੀ ਵਾਰ 100, 200, 400 ਅਤੇ 4 ਗੁਣਾ 100 ਮੀਟਰ ‘ਚ ਸੋਨ ਤਮਗਾ ਜਿੱਤਣ ਦਾ ਵੀ ਨਵਾਂ ਰਿਕਾਰਡ ਬਣਾਇਆ। ਬੋਲਟ ਦੇ ਨਾਂ ਟ੍ਰੈਕ ਮੁਕਾਬਲਿਆ ‘ਚ ਸਭ ਤੋਂ ਜ਼ਿਆਦਾ ਸੋਨ ਤਮਗੇ ਜਿੱਤਣ ਦਾ ਰਿਕਾਰਡ ਦਰਜ ਹੈ ਅਤੇ ਹੁਣ ਉਸ ਨੇ ਇਹ ਵੀ ਯਕੀਨੀ ਕਰ ਦਿੱਤਾ ਹੈ ਕਿ ਉਹ ਮੁਹੰਮਦ ਅਲੀ, ਪੇਲੇ ਅਤੇ ਮਾਈਕਲ ਜੋਰਡਨ ਵਰਗੇ ਖਿਡਾਰੀਆਂ ਦੀ ਬਰਾਬਰੀ ਦਾ ਦਰਜਾ ਪਾਉਣ ਦਾ ਹੱਕਦਾਰ ਹੈ। ਬੋਲਟ ਦੀ ਜਿੱਤ ਨਾਲ ਗੈਟਲੀਨ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਵੀ ਰਾਹਤ ਮਿਲੀ ਜਿਹੜੇ ਡੋਪਿੰਗ ਵਿਵਾਦ ‘ਚ ਫ਼ਸੇ ਇਸ ਅਮਰੀਕੀ ਐਥਲੀਟ ਦਾ ਵਿਰੋਧ ਕਰ ਰਹੇ ਸੀ। ਇੱਥੇ ਤੱਕ ਕਿ ਜਦੋਂ ਸਟੇਡੀਅਮ ‘ਚ ਗੈਟਲੀਨ ਦਾ ਨਾਂ ਲਿਆ ਗਿਆ ਤਾਂ ਦਰਸ਼ਕਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਗੈਟਲੀਨ ਨਾਲ ਦਰਸ਼ਕਾਂ ਦੁਆਰਾ ਹੋਏ ਅਜਿਹੇ ਸਲੂਕ ਤੋਂ ਬੋਲਟ ਵੀ ਹੈਰਾਨ ਸੀ। ਏਥੇਂਸ ਓਲੰਪਿਕ 2004 ‘ਚ ਸੋਨ ਤਮਗਾ ਜਿੱਤਣ ਵਾਲੇ ਗੈਟਲੀਨ ਨੇ ਇੱਥੇ ਆਉਣ ਤੋਂ ਪਹਿਲਾਂ ਬੋਲਟ ਨੂੰ ਹਰਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਚਾਂਦੀ ਤਮਗਾ ਜਿੱਤ ਕੇ ਖੁਸ਼ ਸੀ। ਗੈਟਲੀਨ ਨੇ ਕਿਹਾ, ”ਮੈਂ 34 ਸਾਲ ਦਾ ਹਾਂ ਅਤੇ ਮੈਂ ਇਨ੍ਹਾਂ ਨੌਜਵਾਨ ਦੌੜਾਕਾਂ ਨਾਲ ਦੌੜ ‘ਚ ਹਿੱਸਾ ਲਿਆ ਅਤੇ ਫ਼ਿਰ ਵੀ ਪੋਡੀਅਮ ‘ਤੇ ਪਹੁੰਚਣ ‘ਚ ਸਫ਼ਲ ਰਿਹਾ। ਇਸ ਲਈ ਮੈਂ ਵਧੀਆ ਮਹਿਸੂਸ ਕਰ ਰਿਹਾ ਹਾਂ। ਅਸੀਂ ਇੱਥੇ 9 ਮਿੰਟ ਦੋੜਣ ਲਈ ਸਾਲ ਭਰ ਮਿਹਨਤ ਕਰਦੇ ਹਾਂ।”