ਭਾਰਤੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

sports-news-300x150ਰੀਓ ਡੀ ਜੇਨੇਰੀਓਂ ਭਾਰਤੀ ਐਥਲੀਟਾਂ ਦੇ ਰੀਓ ਓਲੰਪਕ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਸਿਲਸਿਲਾ ਖੇਡਾਂ ਦੇ ਦਸਵੇਂ ਦਿਨ ਸੋਮਵਾਰ ਨੂੰ ਜਾਰੀ ਰਿਹਾ। ਲਲਿਤਾ ਬੱਬਰ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਦੌੜ ‘ਚ ਦਸਵੇਂ, ਰੰਜੀਤ ਮਾਹੇਸ਼ਵਰੀ ਪੁਰਸ਼ਾਂ ਦੇ ਟ੍ਰਿਪਲ ਜੰਪ ਮੁਕਾਬਲੇ ‘ਚ 30ਵੇਂ ਅਤੇ ਸ਼੍ਰਾਵਣੀ ਨੰਦਾ ਮਹਿਲਾਵਾਂ ਦੇ 200 ਮੀਟਰ ਮੁਕਾਬਲੇ ‘ਚ 55ਵੇਂ ਸਥਾਨ ‘ਤੇ ਰਹੀ। ਭਾਰਤੀ ਐਥਲੀਟਾਂ ‘ਚ ਲਲਿਤਾ ਬੱਬਰ ਦਾ ਹੀ ਪ੍ਰਦਰਸ਼ਨ ਕੁਝ ਸਹੀਂ ਰਿਹਾ, ਜੋ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਫ਼ਾਈਨਲ ‘ਚ ਪਹੁੰਚ ਸਕੀ। ਲਲਿਤਾ ਨੇ 9 ਮਿੰਟ 22. 74 ਸੈਕਿੰਡ ਦਾ ਸਮਾਂ ਲੈ ਕੇ ਦਸਵਾਂ ਸਥਾਨ ਹਾਸਲ ਕੀਤਾ।
ਬਹਰੀਨ ਦੀ ਰੂਥ ਜੇਬੇਟ ਨੇ ਅੱਠ ਮਿੰਟ 59.75 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤਿਆ, ਜਦਕਿ ਕੀਨੀਆ ਦੀ ਹੀਵਿਨ ਕੀਯੇਂਗ ਜੇਪਕੇਮੋਈ ਨੇ ਨੌ ਮਿੰਟ 07.12 ਸੈਕਿੰਡ ‘ਚ ਚਾਂਦੀ ਅਤੇ ਅਮਰੀਕਾ ਦੀ ਐਮਾ ਕੋਬਰਨ ਨੇ ਨੌ ਮਿੰਟ 07.63 ਸੈਕਿੰਡ ਦੇ ਨਾਲ ਕਾਂਸੀ ਤਮਗਾ ਜਿੱਤਿਆ।  ਆਖਰੀ ਸਮੇਂ ‘ਚ ਰੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ ਰੰਜੀਤ ਮਾਹੇਸ਼ਵਰੀ ਕੁਆਲੀਫ਼ਾਇੰਗ ‘ਚ ਬਹੁਤ ਪਿੱਛੇ ਰਹਿ ਗਏ ਅਤੇ ਉਨ੍ਹਾਂ ਨੂੰ 30ਵਾਂ ਸਥਾਨ ਮਿਲਿਆ। ਮਾਹੇਸ਼ਵਰੀ ਦੀ ਸਰਵਓਤਮ ਛਲਾਂਗ 16.13 ਮੀਟਰ ਰਹੀ, ਜੋ ਫ਼ਾਈਨਲ ਲਈ ਕੁਆਲੀਫ਼ਾਈ ਕਰਨ ਵਾਲੇ 12 ਐਥਲੀਟਾਂ ‘ਚ ਆਖਰੀ ਐਥਲੀਟ ਦੇ 16.61 ਮੀਟਰ ਦੇ ਪ੍ਰਦਰਸ਼ਨ ਤੋਂ ਕਾਫ਼ੀ ਪਿੱਛੇ ਸੀ।