ਜਵਾਨ ‘ਚ ਸ਼ਾਹਰੁਖ਼ ਖ਼ਾਨ ਦਿਖੇਗਾ ਗੰਜਾ

ਸ਼ਾਹਰੁਖ਼ ਖ਼ਾਨ ਜਲਦ ਹੀ ਫ਼ਿਲਮ ਜਵਾਨ ਨਾਲ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣ ਵਾਲਾ ਹੈ। ਇਸ ਸਾਲ ਦੀ ਸਭ ਤੋਂ ਹਿੱਟ ਫ਼ਿਲਮ ਪਠਾਨ ਸੀ ਜਿਸ ਕਾਰਨ ਕਿੰਗ ਖ਼ਾਨ ਨੇ ਵੱਡੇ ਪਰਦੇ ‘ਤੇ ਵਾਪਸੀ ਕੀਤੀ। ਹੁਣ ਉਹ ਆਪਣੀ ਦੂਜੀ ਵੱਡੀ ਫ਼ਿਲਮ ਜਵਾਨ ਲੈ ਕੇ ਆ ਰਿਹਾ ਹੈ। ਇਸ ਫ਼ਿਲਮ ਦਾ ਪ੍ਰੀਵਿਊ ਕੁੱਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਵੀਡੀਓ ‘ਚ ਸ਼ਾਹਰੁਖ਼ ਕਈ ਦਮਦਾਰ ਲੁਕਸ ‘ਚ ਨਜ਼ਰ ਆਇਆ। ਇਨ੍ਹਾਂ ‘ਚੋਂ ਇੱਕ ‘ਚ ਉਹ ਗੰਜਾ ਵੀ ਨਜ਼ਰ ਆਇਆ ਸੀ।