ਗਿੱਪੀ ਗਰੇਵਾਲ ਇੱਕ ਅਜਿਹਾ ਨਾਮ ਹੈ ਜਿਸ ਤੋਂ ਹਰ ਪੰਜਾਬੀ ਜਾਣੂ ਹੈ। ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਬਹੁਪੱਖੀ ਅਦਾਕਾਰਾਂ ‘ਚੋਂ ਇੱਕ ਹੈ। ਉਹ ਇੱਕ ਪਲ ‘ਚ ਕੌਮੇਡੀ ਤੋਂ ਐਕਸ਼ਨ ਅਤੇ ਰੋਮੈਂਟਿਕ ਭੂਮਿਕਾਵਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਸਾਨੂੰ ਬੈਕ-ਟੂ-ਬੈਕ ਹਿਟਸ ਦੇਣ ਤੋਂ ਬਾਅਦ ਉਹ ਹੁਣ ਆਪਣੀ ਪਹਿਲੀ ਵੈੱਬ ਰਿਲੀਜ਼ ਦੇ ਨਾਲ ਡਿਜੀਟਲ ਖੇਤਰ ‘ਚ ਦਾਖ਼ਲ ਹੋਣ ਲਈ ਤਿਆਰ ਹੈ ਜਿਸ ਦਾ ਨਾਂ ਆਊਟਲਾਅ ਹੋਵੇਗਾ।
ਬਲਜੀਤ ਸਿੰਘ ਦਿਓ ਵਲੋਂ ਨਿਰਦੇਸ਼ਿਤ ਅਤੇ ਚੌਪਾਲ ਸਟੂਡੀਓਜ਼ ਦੇ ਸਹਿਯੋਗ ਨਾਲ ਗਿੱਪੀ ਵਲੋਂ ਲਿਖੀ ਤੇ ਨਿਰਮਿਤ ਇਹ ਐਕਸ਼ਨ ਨਾਲ ਭਰਪੂਰ ਵੈੱਬ ਸੀਰੀਜ਼ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਅਤੇ ਉਸ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਹ ਸੀਰੀਜ਼ 28 ਜੁਲਾਈ ਨੂੰ OTT ਪਲੈਟਫ਼ੌਰਮ ਚੌਪਾਲ ‘ਤੇ ਵਿਸ਼ੇਸ਼ ਤੌਰ ‘ਤੇ ਰਿਲੀਜ਼ ਹੋਵੇਗੀ। ਗਿੱਪੀ ਸਭ ਤੋਂ ਹੌਟ ਗੈਂਗਸਟਰ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ ਅਤੇ ਉਸ ਨੂੰ ਇਸ ਲੁੱਕ ‘ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਹਾਲ ਹੀ ‘ਚ ਰਿਲੀਜ਼ ਹੋਇਆ ਟਰੇਲਰ ਡਾਇਲੌਗਜ਼ ਦੇ ਲਿਹਾਜ਼ ਨਾਲ ਵੀ ਇਹ ਸੀਰੀਜ਼ ਕਾਫ਼ੀ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ।











