ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਮਨੁੱਖਤਾ ਨੇ ਲੱਖਾਂ ਸਾਲਾਂ ਤੋਂ ਨਸਲ ਦਰ ਨਸਲ ਵਿਕਾਸ ਕੀਤਾ ਹੈ। ਹਰ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਵਿਕਾਸ ਦਾ ਅਗਲਾ ਪੰਧ ਤਹਿ ਕਰਦੀ ਰਹੀ ਹੈ। ਪਹਿਲੀ ਪੀੜ੍ਹੀ ਨੇ ਆਪਣੀ ਸੁਹਿਰਦਤਾ ਨਾਲ ਆਪਣੀ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਿਰਾਸਤ ਆਪਣੀ ਸੰਤਾਨ ਨੂੰ ਦਿੱਤੀ ਹੈ। ਮਾਪੇ ਸੰਤਾਨ ਦਾ ਹਮੇਸ਼ਾ ਦਿਲੋਂ ਭਲਾ ਲੋੜਦੇ ਹਨ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਅਤੇ ਪਰਿਵਾਰ ਦੇ ਸਫ਼ਲ ਕਮਾਊ...
ਅੱਜ ਜਦੋਂ ਮੈਂ ਆਪਣਾ ਰੋਜ਼ਾਨਾ ਕਾਲਮ ਲਿਖਣ ਲਈ ਕਲਮ ਚੁੱਕੀ ਤਾਂ ਮੈਨੂੰ ਸਿੱਖ ਕੌਮ ਦੇ ਮਹਾਨ ਇਤਿਹਾਸ ਦਾ ਉਹ ਪੰਨਾ ਯਾਦ ਆਇਆ ਜਦੋਂ 20 ਅਕਤੂਬਰ 1783 ਨੁੰ ਕੌਮ ਦਾ ਮਹਾਨ ਜਰਨੈਲ, ਬੰਦੋਛੋੜ ਸੁਲਤਾਨ-ਉਲ-ਕੋਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਦਾ ਲਈ ਗਰੁ ਚਰਨਾਂ ਵਿੱਚ ਜਾ ਬਿਰਾਜੇ ਸਨ। 'ਗੁਰੂ ਕੇ ਲਾਲ' ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ 3 ਮਈ...
ਗੁਰੂ ਕੇ ਲਾਲ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾ 3 ਮਈ 1718 ਨੂੰ ਸ੍ਰੀ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ 10 ਵਰ੍ਹੇ ਬਾਅਦ ਹੋਇਆ ਸੀ। ਪੰਜਾਬ ਦੇ ਭਾਸ਼ਾ ਵਿਭਾਗ ਨੇ 'ਪੰਜਾਬ ਦੇ ਨਾਇਕ' ਲੜੀ ਅਧੀਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਉਪਰ ਖੋਜ ਆਧਾਰਿਤ ਪੁਸਤਕ 1983 ਵਿੱਚ...
ਮੁੰਬਈ ਵਿੱਚ ਐਲਫ਼ਿਨਸਟੋਨ ਰੋਡ ਰੇਲਵੇ ਸਟੇਸ਼ਨ ਅਤੇ ਪਰੇਲ ਸਟੇਸ਼ਨਾਂ ਨੂੰ ਪੈਦਲ ਯਾਤਰੀਆਂ ਲਈ ਜੋੜਨ ਵਾਲੇ ਓਵਰਬ੍ਰਿਜ ਉਤੇ ਭਗਦੜ ਮਚਣ ਨਾਲ 22 ਲੋਕਾਂ ਦੀ ਮੌਤ ਹੋ ਗਈ, 30 ਬੰਦੇ ਜ਼ਖਮੀ ਹੋ ਗਏ। ਭਗਦੜ ਵਿੱਚ ਕਈ ਲੋਕ ਦਮ ਘੁਟਣ ਨਾਲ ਮਰੇ। ਇਹ ਪੁਲ ਉਤੇ ਵਾਪਰੇ ਦੁਖਾਂਤ ਨਾਲ ਪਲਾਂ ਵਿੱਚ ਜਿਉਂਦੇ ਜਾਗਦੇ ਇਨਸਾਨ ਲਾਸ਼ਾਂ ਦੇ ਢੇਰ ਵਿੱਚ ਤਬਦੀਲ ਹੋ ਗਏ। ਇਹ ਪੁਲ...
ਹਿੰਦੋਸਤਾਨ ਦੇ ਬਲਾਤਕਾਰੀ ਬਾਬੇ ਅੱਜਕਲ੍ਹ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਰ ਰੋਜ਼ ਕਲਯੁਗੀ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ ਅਤੇ ਲੋਕ ਇਹਨਾਂ ਵਿਰੁੱਧ ਆਪਣੇ ਦਬਾਏ ਹੋਏ ਜਜ਼ਬਾਤਾਂ ਨੂੰ ਜੁਬਾਨ ਦੇ ਰਹੇ ਹਨ। ਤਾਜ਼ਾ ਕੇਸ ਰਾਜਸਥਾਨ ਦੇ ਬਾਬਾ ਕੌਸ਼ਲੇਂਦਰ ਫ਼ਲਾਹਰੀ ਮਹਾਰਾਜ ਦੇ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹੋਣ ਨਾਲ ਸਬੰਧਤ ਹੈ। ਇਸ ਬਾਬੇ ਦੀ ਕਹਾਣੀ 1988 ਵਿੱਚ ਆਰੰਭ ਹੁੰਦੀ...
ਅਸਾਮ ਵਿਧਾਨ ਸਭਾ ਨੇ 18 ਸਤੰਬਰ 2017 ਨੂੰ 'ਦੀ ਅਸਾਮ ਇੰਪਲਾਈਜ਼ ਪੇਰੈਂਟਸ ਰਿਸਪਾਂਸੀਬਿਲਟੀ ਐਂਡ ਨਾਰਮਜ਼ ਫ਼ਾਰ ਅਕਾਊਂਟੇਬਿਲਟੀ ਐਂਡ ਮਾਨੀਟਰਿੰਗ ਬਿਲ-2017 ਪਾਸ ਕੀਤਾ ਹੈ। ਇਸ ਸਬੰਧੀ ਖਬਰ ਪੜ੍ਹ ਕੇ ਮੈਨੂੰ ਦੋ ਕੁ ਵਰ੍ਹੇ ਪਹਿਲਾਂ ਮਿਲਿਆ ਇੱਕ ਬਜ਼ੁਰਗ ਯਾਦ ਆ ਗਿਆ। ਗੱਲ ਇਵੇਂ ਵਾਪਰੀ ਕਿ ਅਸੀਂ ਆਪਣੀ ਸੰਸਥਾ ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਬਾਹਰ ਦਿਨ ਕੱਟੀ ਕਰ...
ਪਿਛਲੇ ਦਿਨੀਂ ਐਨ. ਡੀ. ਟੀਵੀ ਦੇ ਪ੍ਰਸਿੱਧ ਐਂਕਰ ਰਵੀਸ਼ ਕੁਮਾਰ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਬੰਗਲਾ ਸਾਹਿਬ ਦੀ ਲੰਗਰ ਸੇਵਾ ਬਾਰੇ ਕੀਤਾ। ਰਵੀਸ਼ ਕੁਮਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਦੇ ਹਵਾਲੇ ਨਾਲ ਦੱਸਿਆ ਕਿ ਹਿੰਦੁਸਤਾਨ ਦੀ ਰਾਜਧਾਨੀ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆਪਣੀਆਂ ਮੰਗਾਂ ਮਨਾਉਣ ਲਈ ਧਰਨੇ ਪ੍ਰਦਰਸ਼ਨ ਕਰਨ ਜੰਤਰ ਮੰਤਰ 'ਤੇ...
ਪੰਜਾਬ ਅਤੇ ਹਰਿਆਣਾ ਵਿੱਚ ਪੂਰਾ ਤਣਾਅ ਭਰਿਆ ਮਾਹੌਲ ਸੀ। ਪਟਿਆਲਾ ਵਿਖੇ ਕਰਫ਼ਿਊ ਦਾ ਐਲਾਨ ਹੋ ਚੁੱਕਾ ਸੀ। ਹਾਲਾਂਕਿ ਸਭ ਕੁਝ ਸ਼ਾਤ ਸੀ ਪਰ ਜੀਰਕਪੁਰ, ਰਾਜਪੁਰਾ, ਪਟਿਆਲਾ, ਸੰਗਰੂਰ ਰਾਹੀਂ ਬਰਨਾਲਾ, ਬਠਿੰਡਾ ਅਤੇ ਮਾਨਸਾ ਆਦਿ ਜਾਣ ਵਾਲੇ ਡੇਰਾ ਪ੍ਰੇਮੀਆਂ ਨੂੰ ਰਸਤਾ ਦੇਣ ਲੲ ਕੀਤਾ ਸੀ ਅਤੇ ਕਿਸੇ ਮਾੜੀ ਘਟਨਾ ਨੂੰ ਨਾ ਵਾਪਰਨ ਦੇਣ ਲਈ ਇਹ ਜ਼ਰੂਰੀ ਸਮਝਿਆ ਗਿਆ ਸੀ। ਹਾਲਾਤ ਨੂੰ...
ਉਹ ਕਿਹੜਾ ਬੂਟਾ ਏ? ਹਰ ਥਾਂ ਜੋ ਪਲਦਾ ਏ ਆਰੇ ਦੇ ਦੰਦਿਆਂ ਤੇ, ਰੰਬੀਆਂ ਦੀਆਂ ਧਾਰਾਂ ਤੇ, ਪੱਥਰ ਦਿਆਂ ਦਰਿਆਂ ਵਿੱਚ ਸਰਸਾ ਦਿਆਂ ਲਹਿਰਾਂ ਤੇ, ਸਤਲੁਜ ਦੇ ਕੰਢੇ ਤੇ, ਲੱਖੀ ਦੇ ਜੰਗਲ ਵਿੱਚ, ਰੋੜਾਂ ਵਿੱਚ, ਰਕੜਾਂ ਵਿੱਚ, ੋਬੰਜਰਾਂ ਵਿੱਚ, ਮੀਂਹਾਂ ਵਿੱਚ, ਸਰਹੰਦ ਦੀਆਂ ਨੀਹਾਂ ਵਿੱਚ, ਜਿੱਥੇ ਵੀ ਲਾ ਦਈਏ, ਉਥੇ ਹੀ ਪਲਦਾ ਏ, ਜਿਤਨਾ ਇਹ ਛਾਂਗ ਦਈਏ, ਉਤਨਾ ਹੀ ਫ਼ਲਦਾ ਏ। ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਆਪਣੀ ਉਕਤ ਕਵਿਤਾ 'ਸਿੱਖੀ' ਵਿੱਚ ਜਿਹੜੀ ਸਿੱਖੀ...
ਮੇਰਾ ਇੱਕ ਦੋਸਤ ਬੀ ਏ ਦੇ ਦੂਜੇ ਵਰ੍ਹੇ ਵਿੱਚੋਂ ਫ਼ੇਲ੍ਹ ਹੋ ਗਿਆ। ਆਪਣੀ ਅਸਫ਼ਲਤਾ 'ਤੇ ਉਹ ਸ਼ਰਮਿੰਦਾ ਵੀ ਸੀ ਅਤੇ ਉਦਾਸ ਵੀ। ਮੇਰੇ ਕੋਲ ਇੱਕ ਦੋ ਵਾਰ ਉਹ ਰੋ ਵੀ ਚੁੱਕਿਆ ਸੀ। ਰੌਣ ਦਾ ਇੱਕ ਕਾਰਨ ਇਹ ਵੀ ਸੀ ਕਿ ਫ਼ੇਲ੍ਹ ਹੋਣ ਕਾਰਨ ਉਸਨੂੰ ਕਾਲਜ ਛੱਡਣਾ ਪੈਣਾ ਸੀ। ਇਸ ਉਦਾਸੀ ਦੇ ਆਲਮ ਵਿੱਚ ਉਹ ਆਪਣੇ ਅਧਿਆਪਕ ਨੂੰ ਮਿਲਿਆ। ਅਧਿਆਪਕ...