84 ਸਿੱਖ ਕਤਲੇਆਮ ਨੂੰ ਵੱਡੇ ਪਰਦੇ ‘ਤੇ ਦਿਖਾਉਣਗੇ ਦਿਲਜੀਤ ਦੋਸਾਂਝ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪ੍ਰਸਿੱਧੀ ਖੱਟਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬੌਲੀਵੁਡ ‘ਚ ਵੀ ਖ਼ਾਸ ਮੁਕਾਮ ਹਾਸਿਲ ਕਰ ਲਿਆ ਹੈ। ਦਿਲਜੀਤ ਨੇ ਆਪਣੀ ਅਗਲੀ ਹਿੰਦੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਕੁੱਝ ਘੰਟੇ ਪਹਿਲਾਂ ਹੀ ਦਿਲਜੀਤ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ਉੱਤੇ ਫ਼ਿਲਮ ਜੋਗੀ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 1984 ਦੇ ਸਿੱਖ ਕਤਲੇਆਮ ‘ਤੇ ਆਧਾਰਿਤ ਹੈ।
ਦਿਲਜੀਤ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ, ”ਮੇਰੇ ਜਨਮ ਦਾ ਸਾਲ ਵੀ 1984 ਹੈ। ਮੈਂ ਉਸ ਦੌਰ ਬਾਰੇ ਅਸਲ ਜ਼ਿੰਦਗੀ ਦੇ ਤਜਰਬਿਆਂ ਅਤੇ ਦੰਗਿਆਂ ਦੀਆਂ ਕਹਾਣੀਆਂ ਬਾਰੇ ਸੁਣ ਕੇ ਵੱਡਾ ਹੋਇਆ ਹਾਂ। ਅਸਲ ‘ਚ ਮੈਂ ਕੁੱਝ ਸਮਾਂ ਪਹਿਲਾਂ ਪੰਜਾਬੀ ‘ਚ 1984 ‘ਤੇ ਇੱਕ ਪੰਜਾਬੀ ਫ਼ਿਲਮ ਕੀਤੀ ਸੀ। ਉਸ ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਸੀ। ਇਸ ਲਈ ਇਹ ਕੌਨਸੈਪਟ ਮੇਰੇ ਲਈ ਬਹੁਤ ਮਹੱਤਵਪੂਰਨ ਹੈ, ਅਤੇ ਅਲੀ ਸਰ ਨੇ ਸਹੀ ਕਹਾਣੀ ਚੁਣੀ ਹੈ।