ਸੋਨਮ ਕਪੂਰ ਨੇ ਦਿੱਤਾ ਪੁੱਤਰ ਨੂੰ ਜਨਮ

ਬੌਲੀਵੁਡ ਅਦਾਕਾਰਾ ਸੋਨਮ ਕਪੂਰ ਗਰਭਵਤੀ ਹੋਣ ਤੋਂ ਬਾਅਦ ਕਾਫ਼ੀ ਸੁਰਖ਼ੀਆਂ ‘ਚ ਸੀ। ਆਏ ਦਿਨ ਉਹ ਬੇਬੀ ਬੰਪ ਦਿਖਾਉਾਂਦਿਆਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਸੀ। ਹੁਣ ਖ਼ਬਰ ਆਈ ਹੈ ਕਿ ਸੋਨਮ ਕਪੂਰ ਦੇ ਘਰ ਇੱਕ ਨੰਨ੍ਹਾ ਮਹਿਮਾਨ ਆ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਖ਼ੁਦ ਸੋਨਮ ਕਪੂਰ ਨੇ ਇਨਸਟਾਗ੍ਰੈ ਮ ‘ਤੇ ਪੋਸਟ ਸਾਂਝੀ ਕਰਕੇ ਦਿੱਤੀ। ਪੋਸਟ ‘ਚ ਸੋਨਮ ਲਿਖਦੀ ਹੈ, ”ਅੱਜ ਅਸੀਂ ਖੁੱਲ੍ਹੇ ਦਿਲ ਨਾਲ ਆਪਣੇ ਖ਼ੂਬਸੂਰਤ ਪੁੱਤਰ ਦਾ ਸੁਆਗਤ ਕਰਦੇ ਹਾਂ। ਡਾਕਟਰਾਂ, ਨਰਸਾਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਫ਼ਰ ਦੌਰਾਨ ਸਾਡਾ ਸਾਥ ਦਿੱਤਾ।”
ਸੋਨਮ ਨੇ ਅੱਗੇ ਲਿਖਿਆ, ”ਇਹ ਅਜੇ ਸਿਰਫ਼ ਸ਼ੁਰੂਆਤ ਹੈ, ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਸੋਨਮ ਅਤੇ ਆਨੰਦ।”ਦੱਸ ਦੇਈਏ ਕਿ ਸੋਨਮ ਦੀ ਇਸ ਪੋਸਟ ‘ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਹਰ ਕੋਈ ਇਸ ਖ਼ੁਸ਼ਖ਼ਬਰੀ ਨੂੰ ਸੁਣ ਕੇ ਸੋਨਮ ਦੀ ਇਸ ਪੋਸਟ ‘ਤੇ ਕੌਮੈਂਟ ਕਰ ਰਿਹਾ ਹੈ।