7 ਰਾਜਾਂ ਵਿਚ ਨਮਾਮਿ ਗੰਗੇ ਯੋਜਨਾ ਹੋਈ ਸ਼ੁਰੂ

10ਨਵੀਂ ਦਿੱਲੀ : ਇਕ ਸਾਥ 7 ਰਾਜਾਂ ਵਿਚ ਨਮਾਮਿ ਗੰਗੇ ਯੋਜਨਾ ਦੀ ਸ਼ੁਰੁਆਤ ਵੀਰਵਾਰ ਨੂੰ ਹਰਿਦੁਆਰ ਵਿਚ ਕੇਂਦਰੀ ਜਲ ਸੰਸਾਧਨ, ਮੰਤਰੀ  ਉਮਾ ਭਾਰਤੀ,  ਟਰਾਂਸਪੋਰਟ ਮੰਤਰੀ  ਨਿਤੀਨ ਗਡਕਰੀ ਅਤੇ ਰਾਜ  ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਦੀਪ ਜਲਾ ਕੇ ਕੀਤੀ । ਨਮਾਮਿ ਗੰਗੇ ਪਰਿਯੋਜਨਾ  ਤਹਿਤ ਗੰਗਾ ਨੂੰ ਸਾਫ ਸੁਥਰੀ ਤੇ ਨਿਰਮਲ ਬਣਾਉਣ ਲਈ ਦੇਸ਼ਭਰ ਵਿੱਚ 231 ਪਰਿਯੋਜਨਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤਹਿਤ ਨਦੀ ਨੂੰ ਸਾਫ਼ ਕਰਨ ਦੇ ਨਾਲ ਜਲਮਲ ਸ਼ੋਧਨ ਤਕਨੀਕ (ਐਸਟੀਪੀ)  ਸਥਾਪਤ ਕਰਨ ਦੀ ਵੀ ਯੋਜਨਾ ਸ਼ਾਮਿਲ ਹੈ। ਇਸ ਸਬੰਧੀ ਉਮਾ ਭਾਰਤੀ  ਨੇ ਕਿਹਾ ਹੈ ਕਿ ਗੰਗਾ ਦੀ ਸਫਾਈ ਦਾ ਕੰਮ ਸਰਕਾਰ ਦੇ ਨਾਲ-ਨਾਲ ਗੰਗਾ ਭਗਤ ਵੀ ਕਰਨਗੇ ਤੇ  ਇਹ ਕੰਮ ਵਿਅਕਤੀ ਵਿਅਕਤੀ ਦੀ ਜਾਗਰੂਕਤਾ ਨਾਲ ਹੀ ਸੰਭਵ ਹੋ ਸਕੇਗਾ।  ਪਾਣੀ ਰਾਜਾਂ ਸਬੰਧੀ ਵਿਸ਼ਾ ਹੈ ਲੇਕਿਨ ਗੰਗਾ ਸੰਸਾਰ ਦੀ ਸ਼ਾਨ ਹੈ,  ਰਾਸ਼ਟਰ ਦਾ ਗੌਰਵ ਹੈ ਜਿਸਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਹੈ। ਉਨਾਂ ਦੱਸਿਆ ਕਿ ਇਹ ਪਰੀਯੋਜਨਾ ਉਤਰਾਖੰਡ,  ਉਤਰਪ੍ਰਦੇਸ਼,  ਬਿਹਾਰ, ਝਾਰਖੰਡ, ਪਛੱਮ ਬੰਗਾਲ,  ਹਰਿਆਣਾ ਅਤੇ ਦਿੱਲੀ ਵਿਚ ਸ਼ੁਰੂ ਕੀਤੀ ਜਾ ਰਹੀ ਹੈ।  ਇਸ ਪਰਿਯੋਜਨਾ ‘ਚ ਘਾਟ ਦਾ ਨਵੀਨੀਕਰਣ,  ਜਲਮਲ ਸ਼ੋਧਨ ਯੰਤਰ ਸਥਾਪਤ ਕਰਨਾ,  ਪੌਧੇ ਲਗਾਉਣ ਅਤੇ ਜੈਵ ਵਿਵਿਧਤਾ ਦੀ ਹਿਫਾਜ਼ਤ ਸ਼ਾਮਿਲ ਹੈ
ਇਸ ਮੌਕੇ ਉਤਰਾਖੰਡ  ਦੇ ਮੁਖਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਗੰਗਾ ਸਫਾਈ ਅਭਿਆਨ ਵਿੱਚ ਉਹ ਕੇਂਦਰ ਦੇ ਨਾਲ ਹੈ ।  ਕਿਹਾ ਕਿ ਨਮਾਮਿ ਗੰਗੇ ਸਵਾਗਤ ਲਾਇਕ ਯੋਜਨਾ ਹੈ।  ਉਨ•ਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਪੱਧਰ ਤੋਂ ਗੰਗਾ ਸਫਾਈ ਸਬੰਧੀ ਹਰ ਸੰਭਵ ਕੋਸ਼ਿਸ਼ਾਂ ਕੀਤੀ।