54 ਕਿਲੋ ਲੱਡੂਆਂ ਤੋਂ ਬਣਿਆ ਕੇਕ ਕੱਟ ਵਾਰਾਣਸੀ ‘ਚ ਸਮਰਥਕਾਂ ਨੇ ਮਨਾਇਆ CM ਯੋਗੀ ਦਾ 54ਵਾਂ ਜਨਮਦਿਨ

ਵਾਰਾਣਸੀ : ਵਾਰਾਣਸੀ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ 54ਵੇਂ ਜਨਮਦਿਨ ‘ਤੇ ਸਮਰਥਕਾਂ ਨੇ ਲੱਡੂਆਂ ਨਾਲ ਬਣਿਆ 54 ਕਿਲੋਗ੍ਰਾਮ ਦਾ ਕੇਕ ਕੱਟਿਆ। ਇਸ ਦੀ ਜਾਣਕਾਰੀ ਪ੍ਰਬੰਧਕਾਂ ਵਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ 54ਵੇਂ ਜਨਮਦਿਨ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਕਾਸ਼ੀ ਦੇ ਵਰਦ ਅੰਜਨੇਯ ਹਨੂੰਮਾਨ ਮੰਦਰ ਵਿੱਚ ਲੱਡੂਆਂ ਤੋਂ ਬਣਿਆ 54 ਕਿਲੋਗ੍ਰਾਮ ਦਾ ਕੇਕ ਕੱਟਿਆ।
ਇਸ ਦੌਰਾਨ ਮੰਦਰ ਦੇ ਅਹਾਤੇ ਵਿੱਚ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਆਦਿੱਤਿਆਨਾਥ ਦੇ ਸਮਰਥਕ ਮੌਜੂਦ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਆਦਿੱਤਿਆਨਾਥ ਦੇ 54ਵੇਂ ਜਨਮਦਿਨ ‘ਤੇ ਲੱਡੂਆਂ ਨਾਲ ਬਣਿਆ ਕੇਕ ਕੱਟਣ ਦੇ ਨਾਲ ਵਾਤਾਵਰਣ ਦਿਵਸ ਦੇ ਮੌਕੇ ‘ਤੇ 54 ਪੌਦੇ ਵੀ ਲਗਾਏ ਗਏ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਜਨਮ 5 ਜੂਨ, 1972 ਨੂੰ ਹੋਇਆ ਸੀ।