4 ਮਾਰਚ ਨੂੰ ਰੀਲੀਜ਼ ਹੋਵੇਗੀ ਅਮਿਤਾਭ ਬੱਚਨ ਦੀ ਝੁੰਡ

ਮੈਗਾਸਟਾਰ ਅਮਿਤਾਭ ਬੱਚਨ ਸਟਾਰਰ ਫ਼ਿਲਮ ਝੁੰਡ ਦਾ ਫ਼ਿਲਮਮੇਕਰਜ਼ ਨੇ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਨਾਗਰਾਜ ਪੋਪਟਰਾਵ ਮੁੰਜਲੇ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਟੀਜ਼ਰ ਲੌਂਚ ਹੋਣ ਤੋਂ ਬਾਅਦ ਤੋਂ ਹੀ ਦਰਸ਼ਕਾਂ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਸੀ।
ਹੁਣ ਫ਼ਿਲਮ ਦੇ ਟਰੇਲਰ ਨੇ ਦਰਸ਼ਕਾਂ ‘ਚ ਫ਼ਿਲਮ ਨੂੰ ਲੈ ਕੇ ਬੇਸਬਰੀ ਹੋਰ ਵਧਾ ਦਿੱਤੀ ਹੈ। ਫ਼ਿਲਮ ‘ਚ ਬਿੱਗ ਬੀ ਝੁੰਡ ਦੀ ਚਿੱਲਰ ਪਾਰਟੀ ਦੇ ਨਾਲ ਨਜ਼ਰ ਆ ਰਹੇ ਹਨ। ਇਹ ਫ਼ਿਲਮ 4 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਝੁੰਡ ਇੱਕ ਮਜ਼ਬੂਤ ਪਟਕਥਾ ਅਤੇ ਸੰਗੀਤ ਦਾ ਮਿਸ਼ਰਣ ਹੈ ਜੋ ਬਿਨਾਂ ਸ਼ੱਕ ਹਰ ਕਿਸੇ ‘ਤੇ ਆਪਣਾ ਪ੍ਰਭਾਵ ਛੱਡੇਗੀ। ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਕਹਿੰਦੇ ਹਨ ਕਿ ਝੁੰਡ ਇੱਕ ਆਕਰਸ਼ਕ ਕਹਾਣੀ ਹੈ ਜਿਸ ‘ਚ ਅਮਿਤਾਭ ਬੱਚਨ ਦੀ ਦਮਦਾਰ ਪ੍ਰਫ਼ੌਰਮੈਂਸ ਦੇਖਣ ਨੂੰ ਮਿਲੇਗੀ।
ਫ਼ਿਲਮ ਵੱਡੇ ਪਰਦੇ ‘ਤੇ ਦੋਸਤਾਂ, ਪਰਿਵਾਰ ਦੇ ਨਾਲ ਦੇਖਣ ਅਤੇ ਆਨੰਦ ਲੈਣ ਵਾਲੀ ਕਹਾਣੀ ਹੈ। ਫ਼ਿਲਮ ਨਿਰਦੇਸ਼ਕ ਮੁੰਜਲੇ ਕਹਿੰਦੇ ਹਨ, ਟਰੇਲਰ ਨੂੰ ਸਾਂਝਾ ਕਰਨਾ ਅਤੇ ਦਰਸ਼ਕਾਂ ਨੂੰ ਸਾਡੇ ਝੁੰਡ ਦੀ ਯਾਤਰਾ ਦਾ ਹਿੱਸਾ ਬਣਾਉਣਾ ਬਹੁਤ ਖ਼ੁਸ਼ੀ ਦੀ ਗੱਲ ਹੈ। ਸਾਨੂੰ ਭਰੋਸਾ ਹੈ ਕਿ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਪ੍ਰੇਰਿਤ ਕਰੇਗੀ। ‘