ਕਮਾਠੀਪੁਰਾ ਦੇ ਲੋਕਾਂ ਦਾ ਭਰੋਸਾ ਜਿੱਤਣ ਤੋਂ ਬਾਅਦ ਹੁਣ ਗੰਗੂਬਾਈ ਕਾਠੀਆਵਾੜੀ ਜਨਤਾ ਦੇ ਦਿਲ ਜਿੱਤਣ ਨਿਕਲ ਪਈ ਹੈ। ਇਸ ਗੱਲ ਦਾ ਸਬੂਤ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੇ ਪਹਿਲੇ ਦਿਨ ਹੀ ਦੇ ਦਿੱਤਾ ਸੀ। ਫ਼ਿਲਮ ਨੇ ਬੌਕਸ ਔਫ਼ਿਸ ‘ਤੇ ਤਾਬੜਤੋੜ ਕਮਾਈ ਨਾਲ ਓਪਨਿੰਗ ਕੀਤੀ। ਫ਼ਿਲਮ ਨੇ ਪਹਿਲੇ ਦਿਨ 10.50 ਕਰੋੜ ਦੀ ਕਮਾਈ ਕੀਤੀ। ਆਲੀਆ ਭੱਟ ਸਟਾਰਰ ਇਸ ਫ਼ਿਲਮ ਨੂੰ ਕ੍ਰਿਟਿਕਸ ਅਤੇ ਜਨਤਾ ਦੋਵਾਂ ਦੀਆਂ ਤਾਰੀਫ਼ਾਂ ਮਿਲ ਰਹੀਆਂ ਹਨ। ਇਹ ਫ਼ਿਲਮ ਲੰਘੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।
ਟਰੈਂਡ ਐਨੇਲਿਸਟ ਤਰਣ ਆਦਰਸ਼ ਨੇ ਫ਼ਿਲਮ ਦਾ ਬੌਕਸ ਔਫ਼ਿਸ ਕੋਲੈਕਸ਼ਨ ਰਿਲੀਜ਼ ਕਰਦੇ ਦੱਸਿਆ ਕਿ ਗੰਗੂਬਾਈ ਕਾਠੀਆਵਾੜੀ’ਨੇ 10.50 ਕਰੋੜ ਨਾਲ ਮੋਟੀ ਓਪਨਿੰਗ ਕੀਤੀ ਸੀ ਅਤੇ ਵੀਕਐਂਡ ਦੀ ਕਮਾਈ ਮਿਲਾ ਕੇ ਇਸ ਫ਼ਿਲਮ ਨੇ 39.12 ਕਰੋੜ ਰੁਪਏ ਦੀ ਕਮਾਈ ਕੀਤੀ। ਮਹਾਂਮਾਰੀ ਦੇ ਇਸ ਦੌਰ ਦੀ ਇਹ ਤੀਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਹਿੰਦੀ ਫ਼ਿਲਮ ਹੈ।
ਗੰਗੂਬਾਈ ਕਾਠੀਆਵਾੜੀ ਜਿਸ ਨੇ ਨੌਨ-ਹੌਲੀਡੇ ਰਿਲੀਜ਼ ‘ਤੇ 10.50 ਕਰੋੜ ਦੀ ਕਮਾਈ ਕੀਤੀ ਸੀ। ਇਸ ਤੋਂ ਪਹਿਲਾਂ ਦੀਵਾਲੀ ਮੌਕੇ ਰਿਲੀਜ਼ ਸੂਰਿਆਵੰਸ਼ੀ ਨੇ 26.29 ਕਰੋੜ ਅਤੇ ਕ੍ਰਿਸਮਸ ਮੌਕੇ ਰਿਲੀਜ਼ ’83 ਨੂੰ 12.64 ਕਰੋੜ ਰੁਪਏ ਦੀ ਓਪਨਿੰਗ ਮਿਲੀ ਸੀ।











