ਪੰਜਾਬੀ ਫ਼ਿਲਮ ਆਜਾ ਮੈਕਸੀਕੋ ਚੱਲੀਏ 25 ਫ਼ਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਸੀ। ਐਮੀ ਵਿਰਕ ਸਟਾਰਰ ਇਸ ਫ਼ਿਲਮ ਦੀ ਉਡੀਕ ਉਸ ਦੇ ਪ੍ਰਸ਼ੰਸਕਾਂ ਨੂੰ ਚਿਰਾਂ ਤੋਂ ਸੀ। ਇਸ ‘ਚ ਪੰਜਾਬੀਆਂ ਵਲੋਂ ਡੌਂਕੀ ਲਗਾਉਣ ਦੇ ਵਿਸ਼ੇ ਨੂੰ ਚੁੱਕਿਆ ਗਿਆ ਹੈ।
ਫ਼ਿਲਮ ‘ਚ ਜਿਥੇ ਕੌਮੇਡੀ ਦੇਖਣ ਨੂੰ ਮਿਲ ਰਹੀ ਹੈ, ਉਥੇ ਡੌਂਕੀ ਵਰਗੇ ਗੰਭੀਰ ਮੁੱਦੇ ਨੂੰ ਵੀ ਦਿਖਾਇਆ ਗਿਆ ਹੈ। ਫ਼ਿਲਮ ‘ਚ ਐਮੀ ਵਿਰਕ ਨਾਲ ਜ਼ਫ਼ਰੀ ਖ਼ਾਨ, ਨਾਸਿਰ ਚਿਨੌਟੀ, ਹਨੀ ਮੱਟੂ ਅਤੇ ਹੋਰ ਬਹੁਤ ਸਾਰੇ ਕਲਾਕਾਰ ਨਜ਼ਰ ਆ ਰਹੇ ਹਨ।
ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ਨੂੰ ਰਿਲੀਜ਼ ਤੋਂ ਬਾਅਦ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਨੂੰ ਦੇਖ ਕੇ ਮਿਲਦੀ ਹੈ।
ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਬਾਰੇ ਦੱਸਦਿਆਂ ਐਮੀ ਵਿਰਕ ਨੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਇਸ ਪੋਸਟ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਫ਼ਿਲਮ ਨੇ ਪਹਿਲੇ ਦਿਨ 2.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਦੁਨੀਆ ਭਰ ਦੀ ਕੋਲੈਕਸ਼ਨ ਨੂੰ ਮਿਲਾ ਕੇ ਹੋਈ ਹੈ।
ਪੋਸਟ ਨਾਲ ਐਮੀ ਵਿਰਕ ਲਿਖਦੇ ਹਨ, ”ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰਿਓ। ਫ਼ਿਲਮ ਨੂੰ ਇੰਨਾ ਆਦਰ ਮਾਣ ਬਖਸ਼ਣ ਲਈ। ਵਾਹਿਗੁਰੂ ਕਿਰਪਾ ਰੱਖਣ। ਆਜਾ ਮੈਕਸੀਕੋ ਚੱਲੀਏ।”
ਇਸ ਪੋਸਟ ‘ਤੇ ਐਮੀ ਵਿਰਕ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਨੇ ਵੀ ਕੌਮੈਂਟ ਕੀਤੇ ਹ











