14 ਅਗਸਤ ਸ਼ਾਮ 6 ਵਜੇ ਤੋਂ 15 ਅਗਸਤ ਦੁਪਹਿਰ 2 ਵਜੇ ਤੱਕ ਮੈਟਰੋ ਪਾਰਕਿੰਗ ਬੰਦ

ਨਵੀਂ ਦਿੱਲੀ— ਦਿੱਲੀ ਮੈਟਰੋ ਰੇਲ ਸੇਵਾ (ਡੀ.ਐੱਮ.ਆਰ.ਸੀ.) ਨੇ ਆਜ਼ਾਦੀ ਦਿਵਸ ਮੌਕੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਮੈਟਰੋ ਸਟੇਸ਼ਨਾਂ ‘ਤੇ 14 ਅਗਸਤ ਨੂੰ ਸ਼ਾਮ 6 ਵਜੇ ਤੋਂ 15 ਅਗਸਤ ਦੁਪਹਿਰ 2 ਵਜੇ ਤੱਕ ਪਾਰਕਿੰਗ ਸਹੂਲਤ ਉਪਲੱਬਧ ਨਹੀਂ ਹੋਵੇਗੀ। ਦਿੱਲੀ ਮੈਟਰੋ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਸ ਸੰਬੰਧ ‘ਚ ਆਪਣੇ ਸਾਰੇ ਪਾਰਕਿੰਗ ਠੇਕੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਮੈਟਰੋ ਨੇ ਕਿਹਾ ਹੈ ਕਿ ਠੇਕੇਦਾਰ ਪਾਰਕਿੰਗ ਬੰਦ ਰਹਿਣ ਦੇ ਸਮੇਂ ‘ਸਵੱਛ ਭਾਰਤ ਮੁਹਿੰਮ’ ਦੀ ਭਾਵਨਾ ਨੂੰ ਅਪਣਾਉਂਦੇ ਹੋਏ ਸਾਰੀਆਂ ਪਾਰਕਿੰਗ ਥਾਂਵਾਂ ਦੀ ਸਫਾਈ ਕਰੇ। ਮੈਟਰੋ ਨੇ ਕਿਹਾ ਕਿ ਇਸ ਫੈਸਲੇ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਨਿਯੁਕਤ ਕਰੇਗੀ।