ਜਲੰਧਰ – ਪੰਜਾਬ ਕੇਡਰ ਦੇ ਆਈ. ਏ. ਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ 10 ਦਿਨਾਂ ਵਿੱਚ ਦੂਜੀ ਵਾਰ ਈ. ਡੀ. ਦਫ਼ਤਰ ‘ਚ ਪੇਸ਼ ਹੋਈ ਹੈ। ਉਹ ਸਵੇਰੇ 10 ਵਜੇ ਈ. ਡੀ. ਦਫ਼ਤਰ ਪਹੁੰਚੀ ਅਤੇ ਕਿਸੇ ਨਾਲ ਗੱਲ ਕੀਤੇ ਬਿਨਾਂ ਸਿੱਧੀ ਅੰਦਰ ਚਲੀ ਗਈ। ਬਰਾੜ ਨੂੰ ਈ. ਡੀ. ਨੇ 18 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਸ ਦਿਨ ਸਾਢੇ ਅੱਠ ਘੰਟੇ ਪੁੱਛਗਿੱਛ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਦੋਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਮੋਹਾਲੀ ‘ਚ ਇਾਕ ਪ੍ਰਾਜੈਕਟ ਨਾਲ ਸਬੰਧਤ ਬੇਨਿਯਮੀਆਂ ਦੇ ਸਬੰਧ ‘ਚ ਕੀਤੀ ਜਾ ਰਹੀ ਹੈ। ਈ. ਡੀ. ਦੀ ਜਾਂਚ ਮੁਤਾਬਕ ਪ੍ਰਾਜੈਕਟ ਲਈ ਭੂਮੀ ਵਰਤੋਂ ‘ਚ ਤਬਦੀਲੀ (ਸੀਐਲਯੂ) ਦੀ ਪ੍ਰਵਾਨਗੀ ‘ਚ ਕਥਿਤ ਬੇਨਿਯਮੀਆਂ ਹੋਈਆਂ ਸਨ, ਇਸੇ ਸਬੰਧ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।















