
ਗਰਮੀਆਂ ‘ਚ ਮਿਲਣ ਵਾਲੇ ਫ਼ਲਾਂ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਅੰਬ ਸਾਰੇ ਫ਼ਲਾਂ ਤੋਂ ਪ੍ਰਮੁੱਖ ਹਨ। ਅੰਬ ਨੂੰ ਫ਼ਲਾਂ ਦਾ ਰਾਜਾ ਕਿਹਾ ਜਾਂਦਾ ਹੈ ਜੋ ਗਰਮੀਆਂ ਦੇ ਮੌਸਮ ‘ਚ ਮਿਲਦਾ ਹੈ। ਅੰਬ ਖਾਣ ਦਾ ਸ਼ੌਕ ਸਭ ਨੂੰ ਹੁੰਦਾ ਹੈ। ਅੰਬਾਂ ਦਾ ਨਾਮ ਸੁਣਦਿਆਂ ਹੀ ਹਰੇਕ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਸਵਾਦ ਦਾ ਹਰ ਕੋਈ ਦੀਵਾਨਾ ਹੁੰਦਾ ਹੈ। ਅੰਬ ਖਾਣ ‘ਚ ਜਿੰਨੇ ਸੁਆਦ ਹੁੰਦੇ ਹਨ ਓਨੇ ਹੀ ਇਹ ਸਿਹਤ ਲਈ ਫ਼ਾਇਦੇਮੰਦ ਵੀ ਹਨ। ਅੰਬਾਂ ‘ਚ ਫ਼ਾਈਬਰ, ਪੋਟੈਸ਼ੀਅਮ, ਮੈਗਨੀਜ਼ੀਅਮ, ਵਾਇਟਾਮਿਨਜ਼ ਅਤੇ ਮਿਨਰਲਜ਼ ਪਾਏ ਜਾਂਦੇ ਹਨ। ਅੰਬ ਬਲੱਡ ਪ੍ਰੈਸ਼ਰ ਤੋਂ ਲੈ ਕੇ ਪੇਟ ਨਾਲ ਸਬੰਧਿਤ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੰਬ ਖਾਣ ਨਾਲ ਸਿਹਤ ਨੂੰ ਕਿਹੜੇ ਕਿਹੜੇ ਜ਼ਬਰਦਸਤ ਫ਼ਾਇਦੇ ਹੁੰਦੇ ਹਨ।
ਹਾਈ ਬਲੱਡ ਪ੍ਰੈਸ਼ਰ – ਪੋਟੈਸ਼ੀਅਮ ਅਤੇ ਮੈਗਨੀਜ਼ੀਅਮ ਨਾਲ ਭਰਪੂਰ ਅੰਬ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਜੇਕਰ ਤੁਸੀਂ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਰੋਜ਼ਾਨਾ ਇੱਕ ਕਟੋਰੀ ਅੰਬ ਜ਼ਰੂਰ ਖਾਓ।
ਦਿਮਾਗ਼ ਕਰੇ ਤੇਜ਼ – ਦਿਮਾਗ਼ ਨੂੰ ਤੇਜ਼ ਕਰਨ ਦੇ ਲਈ ਅੰਬ ਦਾ ਫ਼ਲ ਬਹੁਤ ਕਾਰਗਰ ਉਪਾਅ ਹੈ ਕਿਉਂਕਿ ਵਾਇਟਾਮਿਨ B6 ਭਰਪੂਰ ਮਾਤਰਾ ‘ਚ ਹੁੰਦਾ ਹੈ।
ਡਾਇਬੀਟੀਜ਼ – ਡਇਬਟੀਜ਼ ਮਰੀਜ਼ਾਂ ਨੂੰ ਲੱਗਦਾ ਹੈ ਕਿ ਮਿੱਠਾ ਹੋਣ ਕਾਰਨ ਉਹ ਅੰਬਾਂ ਦਾ ਸੇਵਨ ਨਹੀਂ ਕਰ ਸਕਦੇ, ਪਰ ਇਹ ਪੂਰੀ ਤਰ੍ਹਾਂ ਗ਼ਲਤ ਹੈ। ਉਥੇ ਹੀ ਅੰਬਾਂ ਦੇ ਪੱਤੇ ਵੀ ਡਾਇਬਟੀਜ਼ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹਨ।
ਅੱਖਾਂ ਦੇ ਰੋਗ ਕਰੇ ਦੂਰ – ਅੱਖਾਂ ‘ਚ ਡਰਾਈਨੈੱਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਮੈਂਗੋ ਜੂਸ ਪੀਣਾ ਚਾਹੀਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦਾ ਹੈ।
ਪੇਟ ਦੀਆਂ ਸਮੱਸਿਆਵਾਂ ਤੋਂ ਬਚਾਅ – ਗਰਮੀਆਂ ‘ਚ ਕਬਜ਼, ਪੇਟ ਦੀ ਸੜਨ, ਦਸਤ ਵਰਗੀਆਂ ਬੀਮਾਰੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਅੰਬ ਦਾ ਸੇਵਨ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ।
ਐਨੀਮੀਆ – ਆਇਰਨ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਸ਼ਰੀਰ ‘ਚ ਖ਼ੂਨ ਦੀ ਕਮੀ ਪੂਰੀ ਕਰਦਾ ਹੈ। ਉਥੇ ਹੀ ਰੋਜ਼ਾਨਾ ਇਸ ਦਾ ਸੇਵਨ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਣ ‘ਚ ਵੀ ਮਦਦ ਕਰਦਾ ਹੈ।
ਐਸੀਡਿਟੀ ‘ਚ ਰਾਹਤ – ਗਰਮ ਮਸਾਲੇਦਾਰ, ਤਲੀਆਂ ਹੋਈਆਂ ਚੀਜ਼ਾਂ ਅਤੇ ਜ਼ਿਆਦਾ ਤੇਲ ਵਾਲੇ ਭੋਜਨ ਖਾਣ ਕਾਰਨ ਗਰਮੀਆਂ ‘ਚ ਅਕਸਰ ਐਸੀਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਕੱਚਾ ਅੰਬ ਦਾ ਸੇਵਨ ਤੁਹਾਡੀ ਇਸ ਸਮੱਸਿਆ ਤੋਂ ਰਾਹਤ ਦਿਵਾਏਗਾ।
9. ਭਾਰ ਵਧਾਏ – ਪਤਲੇ ਲੋਕਾਂ ਲਈ ਅੰਬ ਕਿਸੇ ਵਰਦਾਨ ਤੋਂ ਘੱਟ ਨਹੀਂ। ਦਰਅਸਲ ਇਸ ‘ਚ ਕੈਲੋਰੀਜ਼ ਅਤੇ ਸਟਾਰਚ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਭਾਰ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਰੋਜ਼ਾਨਾ ਇੱਕ ਅੰਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਕੈਂਸਰ ਤੋਂ ਬਚਾਅ – ਅੰਬ ‘ਚ ਮੌਜੂਦ ਐਂਟੀਔਕਸੀਡੈਂਟਸ ਕੋਲੋਨ, ਲਿਊਕੀਮੀਆ ਅਤੇ ਪ੍ਰੋਸਟੇਟ ਕੈਂਸਰ ਤੋਂ ਬਚਾਅ ‘ਚ ਫ਼ਾਇਦੇਮੰਦ ਹੈ। ਇਸ ‘ਚ ਕਿਊਰਸੇਟਿਨ, ਐਸਟ੍ਰਾਗਾਲਿਨ ਅਤੇ ਫ਼ਿਸੇਟਿਨ ਵਰਗੇ ਤੱਤ ਹੁੰਦੇ ਹਨ ਜੋ ਸ਼ਰੀਰ ‘ਚ ਕੈਂਸਰ ਸੈੱਲਜ਼ ਨੂੰ ਵਧਾਉਣ ਤੋਂ ਰੋਕਦੇ ਹਨ।
ਸੂਰਜਵੰਸ਼ੀ










