ਹੰਗਾਮੇ ਕਾਰਨ ਰਾਜ ਸਭਾ ‘ਚ ਨਾ ਬੋਲ ਸਕੇ ਸਚਿਨ ਤੇਂਦੂਲਕਰ

ਨਵੀਂ ਦਿੱਲੀ – ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਅੱਜ ਸਦਨ ਵਿਚ ਆਪਣਾ ਭਾਸ਼ਣ ਨਾ ਪੜ੍ਹ ਸਕੇ| ਉਨ੍ਹਾਂ ਨੇ ਰਾਈਟ ਟੂ ਪਲੇਅ ਮੁੱਦੇ ਉਤੇ ਆਪਣਾ ਭਾਸ਼ਣ ਦੇਣਾ ਸੀ, ਪਰ ਰਾਜ ਸਭਾ ਵਿਚ ਕਾਂਗਰਸ ਅਤੇ ਭਾਜਪਾ ਮੈਂਬਰਾਂ ਦਾ ਸ਼ੋਰ-ਸ਼ਰਾਬਾ ਇੰਨਾ ਸੀ ਕਿ ਉਹ ਕੁਝ ਵੀ ਨਾ ਬੋਲ ਸਕੇ|
ਇਸ ਦੌਰਾਨ ਕਈ ਸੰਸਦ ਮੈਂਬਰਾਂ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਸਚਿਨ ਤੇਂਦੂਲਕਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ| ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਸੀ, ਪਰ ਭਾਰੀ ਹੰਗਾਮੇ ਕਾਰਨ ਇਹ ਨਾ ਹੋ ਸਕਿਆ|