ਹੋਰ ਅੰਗਾਂ ‘ਤੇ ਵੀ ਅਸਰ ਕਰ ਸਕਦੈ ਪਾਰਕਿੰਸਨ

ਪਾਰਕਿੰਸਨ ਰੋਗ ਦਾ ਕਾਰਨ ਦਿਮਾਗ਼ ਦੀਆਂ ਕੁੱਝ ਖ਼ਾਸ ਕੋਸ਼ਿਕਾਵਾਂ ਦਾ ਨੁਕਸਾਨਿਆ ਜਾਣਾ ૯ਜ਼, ਅਤੇ ਇਸ ਨੁਕਸਾਨ ਨਾਲ ਦਿਮਾਗ਼ ਤੋਂ ਇਲਾਵਾ ਸ਼ਰੀਰ ਦੇ ਕੁੱਝ ਹੋਰ ਅੰਗ ਵੀ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕਾ ਦੀ ਦਿਲ ਦੇ ਰੋਗਾਂ ਦੀ ਸੰਸਥਾ ਗੋਲਡਸਟੀਨ ਅਨੁਸਾਰ ਪਾਰਕਿੰਸਨ ਰੋਗ ਦੇ ਲੱਛਣ ਕਿਉਂ ਉਭਰਦੇ ૯૩, ਇਸ ਦਾ ਤਾਂ ਅਜੇ ਤਕ ਠੀਕ ਤਰ੍ਹਾਂ ਪਤਾ ਨਹੀਂ ੧઼×ૻ, ਪਰ ਇਸ ਖੋਜ ਦੌਰਾਨ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਦਿਮਾਗ਼ ਦੇ ਇੱਕ ਖ਼ਾਸ ਹਿੱਸੇ ਵਿੱਚ ਸਥਿਤ ਡੋਪੇਮਿਨ ਨਾਂ ਦਾ ਰਸਾਇਣ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣ ਨਾਲ ਇਹ ਲੱਛਣ ਉਭਰਦੇ ਹਨ।
ਡੋਪੇਮਿਨ ਇੱਕ ਅਜਿਹਾ ਰਸਾਇਣ ਹੈ ਜਿਸ ਦਾ ਸੰਬੰਧ ਸ਼ਰੀਰਕ ਸਰਗਰਮੀਆਂ ਦੇ ਸੰਚਾਲਨ ਨਾਲ ਹੈ। ਇਹ ਰਸਾਇਣ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਆਖ਼ਿਰ ਖਤਮ ਕਿਵੇਂ ਅਤੇ ਕਿਉਂ ਹੁੰਦੀਆਂ ૯૩, ਇਸ ਗੁੱਥੀ ਨੂੰ ਅਜੇ ਸੁਲਝਾਇਆ ਜਾਣਾ ਬਾਕੀ ਹੈ। ਸਿਰਫ਼ ਅਮਰੀਕਾ ਵਿੱਚ ਹੀ ਇਸ ਰੋਗ ਦੇ 5 ਤੋਂ 10 ਲੱਖ ਤਕ ਮਰੀਜ਼ ਹਨ। ਫ਼ਿਲਹਾਲ ਇਸ ਰੋਗ ਦਾ ਕੋਈ ਸਥਾਈ ਇਲਾਜ ਨਹੀਂ ਹੈ। ਇਸ ਲਈ ਜੋ ਵੀ ਇਲਾਜ ਕੀਤਾ ਜਾਂਦਾ ૯ਜ਼, ਉਸ ਨਾਲ ਸਿਰਫ਼ ਕੁੱਝ ਸਾਲ ਹੀ ਫ਼ਾਇਦਾ ਮਿਲਦਾ ૯ਜ਼, ਬਾਅਦ ਵਿੱਚ ਰੋਗ ਦੇ ਲੱਛਣ ਵਧਣ ਲੱਗਦੇ ਹਨ। ਅਸਲ ‘ਚ ਗੋਲਡਸਟੀਨ ਸੰਸਥਾ ਕੁੱਝ ਅਜਿਹੇ ਮਰੀਜ਼ਾਂ ‘ਤੇ ਖੋਜ ਕਰ ਰਹੀ ਸੀ ਜਿਨ੍ਹਾਂ ਦੀ ਸਿੰਪੇਥੈਟਿਕ ਨਾੜੀ ਪ੍ਰਣਾਲੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀ ੴૼ, ਅਤੇ ਜੋ ਉਨ੍ਹਾਂ ਦੇ ਬਲੱਡ ૪ਡਜ਼੪૰, ਦਿਲ ਦੀ ૨੩ਙ૩, ਪਸੀਨਾ ਆਉਣ ਅਤੇ ਅਜਿਹੀਆਂ ਹੀ ਹੋਰ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦੀ ਸੀ।