ਹਾਰਟ ਬਲੋਕੇਜ ਤੋਂ ਬਚਣਾ ਹੈ ਤਾਂ ਕੋਲੈਸਟਰੋਲ ਘਟਾਉਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਣ

ਨਵੀਂ ਦਿੱਲੀ – ਸ਼ਰੀਰ ‘ਚ ਕੋਲੈਸਟਰੋਲ ਦੀ ਮਾਤਰਾ ਵਧਣ ਨਾਲ ਨਾੜੀਆਂ ‘ਚ ਫ਼ੈਟ ਜਮ੍ਹਾ ਹੋ ਜਾਂਦੀ ਹੈ। ਜੇ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਵਿਅਕਤੀ ਨੂੰ ਹਾਰਟ ਅਟੈਕ ਹੋ ਸਕਦਾ ਹੈ। ਜ਼ਿਆਦਾ ਲੋਕ ਸ਼ਰੀਰ ‘ਚ ਫ਼ੈਟ ਘੱਟ ਕਰਨ ਲਈ ਕਸਰਤ ਕਰਦੇ ૯૩, ਪਰ ਉਹ ਆਪਣੀ ਡਾਇਟ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਸ਼ਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ૬ૻ૰શ:
ਲੌਕੀ – ਲੌਕੀ ਮੋਟਾਪਾ ਘਟਾਉਣ ਅਤੇ ਹਾਰਟ ਨੂੰ ਬਲੌਕ ਹੋਣ ਤੋਂ ਬਚਾਉਂਦੀ ਹੈ। ਇਸ ਨਾਲ ਹੀ ਜੇ ਰੋਗੀ ਸਵੇਰ ਦੀ ਸੈਰ ਕਰਦਾ ਹੈ ਤਾਂ ਹੋਰ ਵੀ ਜ਼ਿਆਦਾ ਚੰਗਾ ਹੁੰਦਾ ਹੈ। ਲੌਕੀ ਦੀ ਵਰਤੋਂ ਕਰਨ ਲਈ ਉਸ ਨੂੰ ਸਭ ਤੋਂ ਪਹਿਲਾਂ ਉਬਾਲ ਲਓ। ਫ਼ਿਰ ਇਸ ‘ਚ ੭ૼ૰ૻ, ਹਲਦੀ ਅਤੇ ਹਰਾ ਧਨੀਆ ਮਿਕਸ ਕਰੋ। ਹਫ਼ਤੇ ‘ਚ ਘੱਟ ਤੋਂ ਘੱਟ ਓ ਵਾਰ ਇਸ ਤਰ੍ਹਾਂ ਬਣੀ ਲੌਕੀ ਦੀ ਵਰਤੋਂ ਕਰੋ।

ਦੁੱਧ ਅਤੇ ਆਂਵਲਾ – ਦੁੱਧ ਅਤੇ ਆਂਵਲੇ ਦੀ ਵਰਤੋਂ ਕਰਨ ਨਾਲ ਵੀ ਹਾਰਟ ਬਲੌਕੇਜ ਦੀ ਸਮੱਸਿਆ ਨਹੀਂ ਰਹਿੰਦੀ। ਰੋਜ਼ਾਨਾ ਇੱਕ ਗਲਾਸ ਦੁੱਧ ‘ਚ ਅੱਧਾ ਚੱਮਚ ਆਂਵਲਾ ਪਾਊਡਰ ਪਾ ਕੇ ਪੀਓ। ਇਸ ਨਾਲ ਦਿਲ ਨਾਲ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਲਸਣ – ਲਸਣ ‘ਚ ਗੰਦਗੀ ਨੂੰ ਸ਼ਰੀਰ ‘ਚੋਂ ਬਾਹਰ ਕੱਢਣ ਵਾਲੇ ਗੁਣ ਹੁੰਦੇ ਹਨ। ਇਸ ਦੀ ਨਿਯਮਿਤ ਵਰਤੋਂ ਨਾਲ ਕੋਲੈਸਟਰੋਲ ਦਾ ਲੈਵਲ ਘੱਟ ਹੁੰਦਾ ਹੈ। ਰੋਜ਼ਾਨਾ ਲਸਣ ਦੀ ਇੱਕ ਜਾਂ ਦੋ ਕਲੀਆਂ ਪਾਣੀ ਨਾਲ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ‘ਚ ਮੌਜੂਦ ਐਂਟੀਔਕਸੀਡੈਂਟ ਹਾਰਟ ਬਲੌਕੇਜ ਨਹੀਂ ਹੋਣ ਦਿੰਦਾ।

ਨਿੰਬੂ ਪਾਣੀ – ਰੋਜ਼ਾਨਾ ਇੱਕ ਗਲਾਸ ਨਿੰਬੂ ਪਾਣੀ ਪੀਓ। ਇਸ ‘ਚ ਐਂਟੀਔਕਸਡੀਡੈਂਟ ਮੌਜੂਦ ਹੁੰਦਾ ਹੈ ਜੋ ਸ਼ਰੀਰ ‘ਚੋਂ ਖ਼ਰਾਬ ਕੋਲੈਸਟਰੋਲ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਸ ਨਾਲ ਹਾਰਟ ਬਲੌਕੇਜ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਦਹੀਂ – ਦਹੀਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ। ਰੋਜ਼ਾਨਾ ਦਹੀਂ ਖਾਣ ਨਾਲ ਪੇਟ ਅਤੇ ਹਾਰਟ ਦੀ ਸਮੱਸਿਆ ਨਹੀਂ ਹੁੰਦੀ। ਸਵੇਰੇ ਜਾਂ ਦੁਪਿਹਰ ਨੂੰ ਦਹੀਂ ਜ਼ਰੂਰ ਖਾਓ।

ਦਾਲਚੀਨੀ – ਦਾਲਚੀਨੀ ਖਾਣ ਨਾਲ ਵੀ ਹਾਰਟ ਬਲੌਕੇਜ ਦੀ ਪ੍ਰੇਸ਼ਾਨੀ ਨਹੀਂ ਹੁੰਦੀ। ਇਸ ਨਾਲ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ। ਇਹ ਸਾਹ ਦੀ ਤਕਲੀਫ਼ ਨੂੰ ਦੂਰ ਕਰਨ ‘ਚ ਵੀ ਸਹਾਈ ਹੈ।

ਬਾਦਾਮ ਅਤੇ ਕਾਲੀ ਮਿਰਚ – ਬਾਦਾਮ ਅਤੇ ਕਾਲੀ ਮਿਰਚ ਵੀ ਹਾਰਟ ਬਲੌਕੇਜ ਲਈ ਵਧੀਆ ਔਸ਼ਧੀ ਹੈ। ਬਾਦਾਮ ਅਤੇ ਕਾਲੀਆਂ ਮਿਰਚਾਂ ਦਾ ਪਾਊਡਰ ਬਣਾਓ। ਇਸ ਪਾਊਡਰ ‘ਚੋਂ ਇੱਕ ਚੁਟਕੀ ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਪੀ ਲਓ।

ਇਲਾਇਚੀ – ਇਲਾਇਚੀ ਹਰ ਘਰ ‘ਚ ਮੌਜੂਦ ਹੁੰਦੀ ਹੈ। ਇਸ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਦਿਲ ਦੇ ਰੋਗਾਂ ‘ਚ ਵੀ ਬਹੁਤ ਲਾਭਕਾਰੀ ਹੁੰਦੀ ਹੈ। ਆਯੁਰਵੇਦ ‘ਚ ਇਸ ਨੂੰ ਦਿਲ ਦੇ ਇਲਾਜ ‘ਚ ਬਹੁਤ ਹੀ ਕੰਮ ਆਉਣ ਵਾਲੀ ਔਸ਼ਧੀ ਦੱਸਿਆ ਗਿਆ ਹੈ।
ਇੱਥੇ ਸੂਰਜਵੰਸ਼ੀ ਦੀ ਡੱਬੀ ਲਗਾਓ