ਨਵੀਂ ਦਿੱਲੀ – ਸਨਰਾਈਜ਼ਰਜ਼ ਹੈਦਰਾਬਾਦ ਦੇ ਓਪਨਰਾਂ ਨੇ IPL2019 ‘ਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਇੱਕ ਨਵਾਂ ਰਿਕਾਰਡ ਬਣਾਇਆ। ਡੇਵਿਡ ਵਾਰਨਰ ਅਤੇ ਰਿਧੀਮਨ ਸਾਹਾ ਨੇ ਪਾਵਰ ਪਲੇਅ ‘ਚ ਇਸ ਸ਼ੈਸ਼ਨ ਦਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਇਨਾਂ ਦੋਹਾਂ ਵੱਲੋਂ ਹੈਦਰਾਬਾਦ ਨੂੰ ਤੂਫ਼ਾਨੀ ਸ਼ੁਰੂਆਤ ਕਰਾਉਂਦੇ ਹੋਏ ਸ਼ੁਰੂਆਤੀ 7 ਓਵਰਾਂ ‘ਚ 77 ਰਨ ਬਣਾਏ।
ਟੌਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ਾਂ ਨੇ ਤੂਫ਼ਾਨੀ ਸ਼ੁਰੂਆਤ ਕੀਤੀ। ਇਨ੍ਹਾਂ ਨੇ ਪਾਵਰ ਪਲੇਅ (ਸ਼ੁਰੂਆਤੀ ਛੇ ਓਵਰਾਂ) ‘ਚ ਬਿਨਾਂ ਕਿਸੇ ਨੁਕਸਾਨ ਦੇ 77 ਰਨ ਬਣਾ ਕੇ ਕੋਲਕਾਤਾ ਖ਼ਿਲਾਫ਼ ਬਣਾਏ ਆਪਣੇ ਰਿਕਾਰਡ ਨੂੰ ਸੁਧਾਰਿਆ। ਸਨਰਾਈਜ਼ਰਜ਼ ਨੇ ਇਸ ਤੋਂ ਪਹਿਲਾਂ ਇੱਕ ਮੈਚ ਵਿੱਚ ਇਸੇ ਸੈਸ਼ਨ ‘ਚ ਕੋਲਕਾਤਾ ਖ਼ਿਲਾਫ਼ ਪਾਵਰ ਪਲੇਅ ‘ਚ 72 ਰਨ ਬਣਾਏ ਸਨ।
ਇਹ ਹੈਦਰਾਬਾਦ ਦਾ IPL ਇਤਿਹਾਸ ‘ਚ ਪਾਵਰ ਪਲੇਅ ਦਾ ਆਪਣਾ ਦੂਜਾ ਵੱਡਾ ਸਕੋਰ ਹੈ। ਉਸ ਵਲੋਂ ਸਭ ਤੋਂ ਵੱਡਾ ਸਕੋਰ 2017 ‘ਚ KKR ਖਿਲਾਫ਼ ਹੀ ਬਣਾਇਆ ਗਿਆ ਸੀ ਜਦੋਂ ਉਸ ਨੇ 79 ਰਨ ਬਣਾਏ ਸਨ।












