ਵਿਰਾਟ-ਧੋਨੀ ਵਲੋਂ ਤੋਹਫ਼ੇ ਮਿਲਣ ‘ਤੇ ਆਸਟਰੇਲੀਆਈ ਕਪਤਾਨ ਫ਼ਿੰਚ ਨੇ ਕੀਤਾ ਧੰਨਵਾਦ

ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਸਟਰੇਲਆ ਦੀ ਵਨ ਡੇਅ ਟੀਮ ਦੇ ਕਪਤਾਨ ਐਰਨ ਫ਼ਿੰਚ ਨੂੰ ਤੋਹਫ਼ੇ ਦਿੱਤੇ ਹਨ। ਵਿਰਾਟ ਅਤੇ ਧੋਨੀ ਨੇ ਫ਼ਿੰਚ ਨੂੰ ਆਪੋ ਆਪਣੀਆਂ ਜਰਜ਼ੀਆਂ ਬਤੌਰ ਤੋਹਫ਼ਿਆਂ ਦੇ ਦਿੱਤੀਆਂ। ਫ਼ਿੰਚ ਨੇ ਇਨ੍ਹਾਂ ਤੋਹਫ਼ਿਆਂ ਦੀ ਤਾਰੀਫ਼ ਸੋਸ਼ਲ ਮੀਡੀਆ ‘ਤੇ ਕੀਤੀ।
ਫ਼ਿੰਚ ਨੇ ਆਪਣੇ ਇਨਸਟਾਗ੍ਰੈਮ ‘ਤੇ ਵਿਰਾਟ ਅਤੇ ਧੋਨੀ ਦੀਆਂ ਜਰਜ਼ੀਆਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਫ਼ਿੰਚ ਨੇ ਲਿਖਿਆ ਹੈ – ਧੰਨਵਾਦ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ। ਮੈਂ ਕਿਸਮਤ ਵਾਲਾ ਹਾਂ ਕਿ ਪਿਛਲੀ ਸੀਰੀਜ਼ ‘ਚ ਤੁਸੀਂ ਦੋਹਾਂ ਨੇ ਮੈਨੂੰ ਤੋਹਫ਼ੇ ਦਿੱਤੇ। ਅਸੀਂ ਮੈਦਾਨ ‘ਤੇ ਆਪਣੇ ਦੇਸ਼ਾਂ ਲਈ ਸਖ਼ਤ ਮੁਕਾਬਲਾ ਕਰਦੇ ਹਾਂ, ਪਰ ਅਸੀਂ ਇੱਕ-ਦੂਜੇ ਦਾ ਨਿੱਜੀ ਤੌਰ ‘ਤੇ ਸਾਹਮਣਾ ਦੋਸਤਾਂ ਦੀ ਤਰ੍ਹਾਂ ਕਰਦੇ ਹਾਂ। ਮੈਂ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਔਲ-ਟਾਈਮ ਗ੍ਰੇਟ ਮੰਨਦਾ ਹਾਂ। ਮੈਂ ਇਨ੍ਹਾਂ ਦੋਵਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣੇ ਨਾਲ ਖੇਡਣ ਦਾ ਮੌਕਾ ਦਿੱਤਾ।”