ਧੋਨੀ ਦੀ ਉਸਾਰੀ ਅਧੀਨ ਕੋਠੀ ਚੋਂ ਹੋਈ ਚੋਰੀ

ਨੋਏਡਾ – ਮਸ਼ਹੂਰ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਨੋਏਡਾ ਸਥਿਤ ਕੋਠੀ ‘ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਤਾਲਾ ਤੋੜ ਕੇ ਸਥਾਨਕ ਸੈਕਟਰ 104 ਸਥਿਤ ਧੋਨੀ ਦੀ ਕੋਠੀ ‘ਚੋਂ ਇੱਕ LCD ਚੋਰੀ ਕਰ ਲਈ। ਉਸ ਦੀ ਕੋਠੀ ‘ਚ ਨਿਰਮਾਣ ਕਾਰਜ ਚਲ ਰਿਹਾ ਹੈ। ਚੋਰੀ ਦੀ ਖ਼ਬਰ ਮਿਲਣ ‘ਤੇ ਥਾਣਾ ਸੈਕਟਰ 39 ਦੀ ਪੁਲੀਸ ਮਾਮਲੇ ਦੀ ਜਾਂਚ ਕਰਨ ‘ਚ ਲਗ ਗਈ। ਕੋਠੀ ਦੇ ਕੇਅਰ ਟੇਕਰ ਨੇ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਜਾਣਕਾਰੀ ਮੁਤਾਬਿਕ, ਇਹ ਕੋਠੀ ਅਜੇ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਈ, ਅਤੇ ਉਸ ‘ਤੇ ਕਾਫ਼ੀ ਸਮੇਂ ਤੋਂ ਤਾਲਾ ਲੱਗਾ ਹੋਇਆ ਸੀ।
ਵਿਸ਼ਵ ਕੱਪ ਜਿੱਤਣ ਦੇ ਬਾਅਦ ਖ਼ਰੀਦੀ ਸੀ ਕੋਠੀ
ਕੋਠੀ ਦੇ ਕੇਅਰ ਟੇਕਰ ਬਿਕਰਮ ਸਿੰਘ ਨੇ ਦੱਸਿਆ ਕਿ ਵਿਸ਼ਵ ਕੱਪ ਜਿੱਤਣ ਦੇ ਬਾਅਦ ਧੋਨੀ ਨੇ ਇਹ ਕੋਠੀ ਲਈ ਸੀ। ਅਜੇ ਇੱਥੇ ਕੋਈ ਨਹੀਂ ਰਹਿੰਦਾ, ਅਤੇ ਉਹ ਕੋਠੀ ਦੀ ਦੇਖ-ਰੇਖ ਕਰਦੇ ਹਨ। ਧੋਨੀ ਨੇ ਉਨ੍ਹਾਂ ਦੇ ਰਹਿਣ ਲਈ ਕਮਰੇ ‘ਚ ਜ਼ਰੂਰੀ ਸਾਮਾਨ ਦੀ ਵਿਵਸਥਾ ਕੀਤੀ ਹੋਈ ਹੈ। ਇਸ ‘ਚ LCD ਸਮੇਤ ਕੁੱਝ ਹੋਰ ਸਾਮਾਨ ਸ਼ਾਮਿਲ ਹੈ। ਪਿਛਲੇ ਇੱਕ ਮਹੀਨੇ ਤੋਂ ਕੋਠੀ ‘ਚ ਉਸਾਰੀ ਦਾ ਕੰਮ ਚਲ ਰਿਹਾ ਸੀ। ਦਿਨ ਭਰ ਉਹ ਕੋਠੀ ‘ਤੇ ਰਹਿੰਦਾ ਹੈ, ਅਤੇ ਸ਼ਾਮ ਨੂੰ ਕੰਮ ਖ਼ਤਮ ਹੋਣ ਤੋਂ ਬਾਅਦ ਉਹ ਆਪਣੇ ਘਰ ਚਲਾ ਜਾਂਦਾ ਹੈ।